ਹੈਦਰਾਬਾਦ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਖਤਰਨਾਕ ਕੋਰੋਨਾ ਵਾਇਰਸ ਕਾਰਨ ਦੁਨੀਆ ਵਿੱਚ 7,24,123 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੁਨੀਆ ਭਰ 'ਚ 1.92 ਮਿਲੀਅਨ ਲੋਕ ਕੋਰੋਨਾ ਨਾਲ ਪੀੜਤ, ਜਾਣੋ ਵਿਸ਼ਵ ਦੇ ਅੰਕੜੇ
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਲਾਗ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਦੀ ਲਾਗ ਕਾਰਨ 7 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫ਼ੋਟੋ
ਵਿਸ਼ਵ ਭਰ ਵਿੱਚ 1,95,48,144 ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ, ਇਹ ਅੰਕੜੇ ਲਗਾਤਾਰ ਬਦਲ ਰਹੇ ਹਨ।
ਅੰਕੜਿਆਂ ਅਨੁਸਾਰ, ਪੂਰੀ ਦੁਨੀਆਂ ਵਿੱਚ 1,25,49,198 ਤੋਂ ਵੱਧ ਲੋਕ ਕੋਰੋਨਾ ਦੀ ਲਾਗ ਨਾਲ ਸੰਕਰਮਿਤ ਹਨ। ਦੁਨੀਆ ਭਰ ਵਿੱਚ 62,74,797 ਤੋਂ ਵੱਧ ਮਾਮਲੇ ਐਕਟਿਵ ਹਨ। ਅੰਕੜੇ ਵਰਲਡਮੀਟਰ ਤੋਂ ਲਏ ਗਏ ਹਨ।