ਪੰਜਾਬ

punjab

ETV Bharat / international

ਅਮਰੀਕਾ 'ਚ ਕੋਰੋਨਾ ਦੀ ਸਥਿਤੀ ਹੋਰ ਖ਼ਰਾਬ ਹੋਣ ਦੇ ਆਸਾਰ- ਮਾਹਰ

ਅਮਰੀਕਾ 'ਚ ਕੋਵਿਡ-19 ਨਾਲ ਹੁਣ ਤਕ ਢਾਈ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਮਾਹਰਾਂ ਨੇ ਅਮਰੀਕਾ ਦੇ ਹਾਲਾਤ ਹੋਰ ਖ਼ਰਾਬ ਹੋਣ ਦੇ ਆਸਾਰ ਜਤਾਏ ਹਨ।

ਫ਼ੋਟੋ
ਫ਼ੋਟੋ

By

Published : Nov 19, 2020, 8:54 PM IST

ਵਾਸ਼ਿੰਗਟਨ: ਅਮਰੀਕਾ 'ਚ ਇੱਕ ਵਾਰ ਮੁੜ ਕੋਰੋਨਾ ਪੀੜਤਾਂ ਦੀ ਗਿਣਤੀ ਚ ਵਾਧਾ ਹੋਣ ਲੱਗਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਵਾਇਰਸ ਕਾਰਨ ਹੁਣ ਹਰ ਇੱਕ ਮਿੰਟ 'ਚ ਇੱਕ ਅਮਰੀਕੀ ਦੀ ਮੌਤ ਹੋ ਰਹੀ ਹੈ।

ਜਾਨ ਹਾਪਕਿਨਸ ਯੂਨੀਵਰਸਿਟੀ ਅਨੁਸਾਰ ਹੁਣ ਤੱਕ ਅਮਰੀਕਾ ਵਿੱਚ 2,50,537 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 15.5 ਮਿਲੀਅਨ ਤੋਂ ਵੱਧ ਲੋਕਾਂ ਵਿੱਚ ਲਾਗ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਹ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਸਭ ਤੋਂ ਉੱਚਾ ਹੈ ਰਿਕਾਰਡ ਹੈ।

ਜਾਰਜ ਵਾਸ਼ਿੰਗਟਨ ਦੇ ਪ੍ਰੋਫੈਸਰ ਡਾ. ਜੋਨਾਥਨ ਰੀਨਰ ਨੇ ਕਿਹਾ ਕਿ ਸਥਿਤੀ ਬੇਹਦ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਅਸੀਂ ਅਮਰੀਕਾ ਵਿੱਚ ਭਿਆਨਕ ਮੌਤਾਂ ਦੀ ਗਿਣਤੀ ਵੇਖੀਆਂ ਹਨ, ਇਹ ਤਿੰਨ ਹਫਤੇ ਪਹਿਲਾਂ ਪੀੜਤ ਲੋਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਰੀਨਰ ਨੇ ਕਿਹਾ ਕਿ ਦੋ ਤੋਂ ਤਿੰਨ ਹਫ਼ਤੇ ਪਹਿਲਾਂ, ਅਸੀਂ ਹਰ ਰੋਜ਼ ਔਸਤਨ 70,000 ਤੋਂ 80,000 ਨਵੇਂ ਕੇਸ ਦੇਖ ਰਹੇ ਸੀ। ਮੰਗਲਵਾਰ ਨੂੰ ਤਕਰੀਬਨ 1,55,000 ਨਵੇਂ ਕੇਸ ਸਾਹਮਣੇ ਆਏ। ਜੇ ਅਸੀਂ ਅੱਜ 1,700 ਮੌਤਾਂ ਬਾਰੇ ਚਿੰਤਤ ਹਾਂ, ਤਾਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਅਸੀਂ ਇੱਕ ਦਿਨ ਵਿੱਚ 3,000 ਮੌਤਾਂ ਵੇਖਣ ਜਾ ਰਹੇ ਹਾਂ।

ਅਮਰੀਕਾ ਦੇ ਚੋਟੀ ਦੇ ਛੂਤ ਵਾਲੀ ਬਿਮਾਰੀ ਦੇ ਮਾਹਰ ਡਾਕਟਰ ਐਂਥਨੀ ਫੌਸੀ ਨੇ ਕਿਹਾ ਕਿ ਦੇਸ਼ ਇੱਕ ਅਨਿਸ਼ਚਿਤ ਸਮੇਂ ਵਿੱਚ ਗਲਤ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਮੌਸਮ ਦੇ ਠੰਢਾ ਹੋਣ ਨਾਲ ਲੋਕਾਂ ਦੇ ਅੰਦਰ ਇਕੱਠੇ ਹੋਣ ਦੀ ਸੰਭਾਵਨਾ ਵਧੇਰੇ ਹੈ।

ਉਨ੍ਹਾਂ ਕਿਹਾ ਕਿ ਲਾਗ ਦੇ ਵਾਦੇ ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਸਕਦਾ ਹੈ। ਫੌਸੀ ਨੇ ਲੋਕਾਂ ਨੂੰ ਮਾਸਕ ਪਾਉਣ, ਸਮਾਜਕ ਦੂਰੀ ਬਣਾਏ ਰੱਖਣ ਅਤੇ ਭੀੜ ਵਾਲੇ ਇਲਾਕੇ ਚ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।

ABOUT THE AUTHOR

...view details