ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ। ਇਸ ਸਮੇਂ ਅਮਰੀਕਾ ਸਭ ਤੋਂ ਵੱਧ ਇਸ ਦੀ ਲਪੇਟ ਵਿੱਚ ਹੈ। ਅਮਰੀਕਾ ਵਿੱਚ ਕੋਰੋਨਾ ਪੀੜਤ ਭਾਰਤੀ ਮੂਲ ਦੇ ਤਿੰਨ ਲੋਕਾਂ ਦੀ ਹਾਲਤ ਵਿੱਚ ਹੁਣ ਸੁਧਾਰ ਵੇਖਣ ਨੂੰ ਮਿਲਿਆ ਹੈ।
ਦਰਅਸਲ ਕੋਰੋਨਾ ਦੀ ਵੈਕਸੀਨ ਬਣਨ ਵਿੱਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਅਮਰੀਕੀ ਡਾਕਟਰ ਪੁਰਾਣੇ ਤਰੀਕਿਆਂ ਨਾਲ ਇਲਾਜ ਕਰ ਰਹੇ ਹਨ।
ਹਸਪਤਾਲ ਦੇ ਸੂਤਰਾਂ ਮੁਤਾਬਕ ਜੋ ਕੋਵਿਡ-19 ਪੀੜਤ ਠੀਕ ਹੋਏ ਹਨ ਉਨ੍ਹਾਂ ਦੇ ਸਰੀਰ ਵਿੱਚੋਂ ਐਂਟੀਬਾਡੀ ਰਿਚ ਪਲਾਜ਼ਮਾ ਲੈ ਕੇ ਪੀੜਤਾਂ ਨੂੰ ਚੜ੍ਹਾਇਆ ਜਾਂਦਾ ਹੈ ਜੋ ਕਿ ਕੋਰੋਨਾ ਵਾਇਰਸ ਨਾਲ ਲੜਦਾ ਹੈ।
ਇੱਕ ਡਾਕਟਰ ਮੁਤਾਬਕ ਕੋਰੋਨਾ ਪੀੜਤ 3 ਭਾਰਤੀ ਅਮਰੀਕੀਆਂ ਦਾ ਇਲਾਜ ਚੱਲਲ ਰਿਹਾ ਹੈ। ਉਨ੍ਹਾਂ ਨੂੰ ਪਲਾਜ਼ਮਾ ਚੜ੍ਹਾਉਣ ਲਈ ਡੋਨਰ ਵੀ ਮਿਲ ਗਏ ਹਨ ਜਾ ਹਾਲ ਹੀ ਵਿੱਚ ਕੋਰੋਨਾ ਮੁਕਤ ਹੋਏ ਹਨ। ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ।