ਪੰਜਾਬ

punjab

ETV Bharat / international

ਕੋਵਿਡ-19: ਟਰੰਪ ਨੇ ਬਾਕੀ ਦੇਸ਼ਾਂ ਦੀ ਮਦਦ ਲਈ ਚੀਨ ਨੂੰ ਸਰਾਹਿਆ

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਕੋਵਿਡ -19 ਸੰਕਰਮਣ ਦਾ ਮੁਕਾਬਲਾ ਕਰਨ ਵਾਲੇ ਦੇਸ਼ਾਂ ਅਤੇ ਪ੍ਰਦੇਸ਼ਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਨ।

Donald trump
ਡੋਨਾਲਡ ਟਰੰਪ

By

Published : Apr 2, 2020, 10:46 PM IST

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਕੋਵਿਡ -19 ਸੰਕਰਮਣ ਦਾ ਮੁਕਾਬਲਾ ਕਰਨ ਵਾਲੇ ਦੇਸ਼ਾਂ ਅਤੇ ਪ੍ਰਦੇਸ਼ਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਨ। ਨਿਊਜ਼ ਏਜੰਸੀ ਸਿਨਹੂਆ ਨੇ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਉਹ ਇਸ ਨੂੰ ‘ਸਕਾਰਾਤਮਕ ਕਦਮ’ ਵਜੋਂ ਵੇਖਦੇ ਹਨ।

ਵਿਦੇਸ਼ਾਂ ਵਿੱਚ ਸ਼ਿਪਿੰਗ ਦੇ ਜ਼ਰੀਏ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਵਿੱਚ ਚੀਨ ਵਿਸ਼ਵਵਿਆਪੀ ਲੀਡਰਸ਼ਿਪ ਦੀ ਭੂਮਿਕਾ ਅਦਾ ਕਰ ਰਿਹਾ ਹੈ, ਇਸ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ, “ਜੇਕਰ ਚੀਨ ਜਾਂ ਕੋਈ ਹੋਰ ਦੇਸ਼ ਦੂਜੇ ਦੇਸ਼ਾਂ ਨੂੰ ਵਾਧੂ ਸਹਾਇਤਾ ਅਤੇ ਦਵਾਈ ਦੇਣ ਲਈ ਤਿਆਰ ਹੈ ਤਾਂ ਇਸ ਨਾਲ ਉਹ ਬਹੁਤ ਖੁਸ਼ ਹੋਣਗੇ।"

ਇਹ ਵੀ ਪੜ੍ਹੋ: WHO ਦੀ ਅਪੀਲ, ਕੋਵਿਡ-19 ਮਹਾਮਾਰੀ ਦੌਰਾਨ ਸਿਹਤ ਸੇਵਾਵਾਂ ਦਾ ਰੱਖੋ ਖਾਸ ਧਿਆਨ

ਵ੍ਹਾਈਟ ਹਾਊਸ ਵਿਖੇ ਕੋਰੋਨਾ ਵਾਇਰਸ ਟਾਸਕ ਫੋਰਸ ਪੱਤਰਕਾਰਾਂ ਨੂੰ ਵਾਇਰਸ ਦੇ ਫੈਲਣ ਲਈ ਅਮਰੀਕਾ ਦੀ ਤਿਆਰੀ ਬਾਰੇ ਜਾਣਕਾਰੀ ਦੇ ਰਹੀ ਸੀ। ਇਸ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਇਸ ਸਮੇਂ 151 ਦੇਸ਼ ਵਾਇਰਸ ਦੇ ਸੰਕਰਮਣ ਦੇ ਖ਼ਤਰੇ ਵਿੱਚ ਹਨ, ਇਨ੍ਹਾਂ ਵਿੱਚੋਂ ਕੁੱਝ ਦੇਸ਼ ਇਕੱਲੇ ਦਮ 'ਤੇ ਸੰਕਟ ਨਾਲ ਨਜਿੱਠਣ ਦੇ ਯੋਗ ਨਹੀਂ ਹਨ।"

ABOUT THE AUTHOR

...view details