ਪੰਜਾਬ

punjab

ETV Bharat / international

ਕੋਵਿਡ-19: ਵਿਸ਼ਵ ਸਕਤੀ ਨੇ ਮੌਤਾਂ ਵਿੱਚ 40 ਹਜ਼ਾਰ ਦਾ ਅੰਕੜਾ ਕੀਤਾ ਪਾਰ

ਵਿਸ਼ਵ ਸ਼ਕਤੀ ਕਹੇ ਜਾਣ ਵਾਲੇ ਮੁਲਕ ਅਮਰੀਕਾ ਵਿੱਚ ਇਸ ਦੇ 740,000 ਕੇਸ ਹਨ ਜੋ ਕਿ ਦੁਨੀਆ ਵਿੱਚ ਕਿਸ ਦੇਸ਼ ਦੇ ਸਭ ਤੋਂ ਵੱਧ ਕੇਸ ਹਨ।

ਕੋਰੋਨਾ
ਕੋਰੋਨਾ

By

Published : Apr 20, 2020, 7:39 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਇਸ ਵੇਲੇ ਤੱਕ ਦੁਨੀਆ ਵਿੱਚ 2.24 ਮਿਲੀਅਨ ਲੋਕ ਪੀੜਤ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 81,153 ਲੋਕ ਬੀਤੇ 24 ਘੰਟਿਆਂ ਵਿੱਚ ਹੀ ਇਸ ਨਾਲ ਪੀੜਤ ਹੋਏ ਹਨ। ਵਿਸ਼ਵ ਸ਼ਕਤੀ ਕਹੇ ਜਾਣ ਵਾਲੇ ਮੁਲਕ ਅਮਰੀਕਾ ਵਿੱਚ ਇਸ ਦੇ 740,000 ਕੇਸ ਹਨ ਜੋ ਕਿ ਦੁਨੀਆ ਵਿੱਚ ਕਿਸ ਦੇਸ਼ ਦੇ ਸਭ ਤੋਂ ਵੱਧ ਕੇਸ ਹਨ।

ਅਮਰੀਕਾ ਵਿੱਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੇ ਪਹੁੰਚ ਗਈ ਹੈ। ਇਸ ਗੱਲ ਦੀ ਜਾਣਕਾਰੀ ਸਥਾਨਕ ਜੇਐਚ ਯੂਨੀਵਰਸਿਟੀ ਨੇ ਕੀਤੀ ਹੈ। ਇਸ ਯੂਨੀਵਰਸਿਟੀ ਨੇ ਵਿਸ਼ਵ ਵਿਆਪੀ ਫੈਲੀ ਇਸ ਮਹਾਂਮਾਰੀ ਦੇ ਡਾਟੇ ਇਕੱਠੇ ਕੀਤੇ ਹਨ।

ਅਮਰੀਕਾ ਵਿੱਚ ਲੰਘੇ 4 ਦਿਨਾਂ ਵਿੱਚ ਹੀ 10 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਵੀਰਵਾਰ ਨੂੰ ਅਮਰੀਕਾ ਨੇ 30 ਹਜ਼ਾਰ ਮੌਤਾਂ ਦਾ ਅੰਕੜਾ ਪਾਰ ਕਰ ਲਿਆ ਸੀ। ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਹੈ। ਇਸ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13,869 ਤੇ ਪਹੁੰਚ ਗਈ ਹੈ ਜੋ ਕਿ ਇੱਕ ਸੂਬੇ ਲਈ ਬਹੁਤ ਵੱਡੀ ਗਿਣਤੀ ਹੈ।

ਇਸ ਤੋਂ ਇਲਾਵਾ ਨਿਊਜਰਸੀ ਸੂਬੇ ਵਿੱਚ 4,364, ਮਿਸ਼ੀਗਨ ਵਿੱਚ 2,308 ਮੌਤਾਂ ਦਰਜ ਕੀਤੀਆਂ ਗਈਆਂ ਹਨ।

ABOUT THE AUTHOR

...view details