ਨਵੀਂ ਦਿੱਲੀ: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 245,573 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 6,058 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਵ੍ਹਾਈਟ ਹਾਊਸ ਨੇ ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ ਮਾਸਕ ਪਾਉਣ ਨਾਲ ਕੋਰੋਨਾ ਤੋਂ ਨਹੀਂ ਬਚਿਆ ਜਾ ਸਕਦਾ।
ਕੋਰੋਨਾ ਵਾਇਰਸ 'ਤੇ ਵ੍ਹਾਈਟ ਹਾਊਸ ਦੇ ਮੈਂਬਰ ਡੈਬੋਰਾ ਬ੍ਰਿਕਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਯਾਦ ਰੱਖੋ ਕਿ ਮਾਸਕ ਹਰ ਚੀਜ ਦਾ ਬਦਲ ਨਹੀਂ ਹੋ ਸਕਦੇ ਜੋ ਸਾਨੂੰ ਕਰਨ ਲਈ ਕਿਹਾ ਜਾਂਦਾ ਹੈ।"