ਪੰਜਾਬ

punjab

ETV Bharat / international

ਅਮਰੀਕਾ 'ਚ ਕੰਟਰੋਲ ਤੋਂ ਬਾਹਰ ਕੋਰੋਨਾ, ਮੁੜ ਇੱਕ ਦਿਨ 'ਚ ਹੋਈਆਂ 2000 ਮੌਤਾਂ - ਸੰਯੁਕਤ ਰਾਜ ਅਮਰੀਕਾ

ਅਮਰੀਕਾ 'ਚ ਇੱਕ ਵਾਰ ਮੁੜ ਤੋਂ ਕੋਰੋਨਾ ਮਾਮਲਿਆਂ ਦੀ ਗਿਣਤੀ ਚ ਉਛਾਲ ਆਇਆ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 2000 ਮੌਤਾਂ ਦਰਜ ਹੋਈਆਂ ਹਨ ਅਤੇ 1 ਲੱਖ 72 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

ਅਮਰੀਕਾ 'ਚ ਕੰਟਰੋਲ ਤੋਂ ਬਾਹਰ ਕੋਰੋਨਾ,
ਅਮਰੀਕਾ 'ਚ ਕੰਟਰੋਲ ਤੋਂ ਬਾਹਰ ਕੋਰੋਨਾ,ਅਮਰੀਕਾ 'ਚ ਕੰਟਰੋਲ ਤੋਂ ਬਾਹਰ ਕੋਰੋਨਾ,

By

Published : Nov 25, 2020, 8:47 PM IST

ਵਾਸ਼ਿੰਗਟਨ: ਅਮਰੀਕਾ 'ਚ ਕੋਰੋਨਾ ਇੱਕ ਵਾਰ ਮੁੜ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਕਾਰਨ 2000 ਮੌਤਾਂ ਦਰਜ ਹੋਈਆਂ ਹਨ। ਇਹ 21ਵੀਂ ਵਾਰ ਹੈ ਜਦ ਦੇਸ਼ 'ਚ ਇੱਕ ਦਿਨ 'ਚ ਹੀ ਕੋਰੋਨਾ ਨਾਲ 2000 ਮੌਤਾਂ ਦਰਜ ਹੋਈਆਂ ਹਨ।

ਜਾਨ ਹਾਪਕਿੰਸ ਦੇ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਅਮਰੀਕਾ 'ਚ ਮੰਗਲਵਾਰ ਨੂੰ 2,146 ਮੌਤ ਹੋਈ ਹੈ, ਜੋ ਕਿ ਮਈ ਦੇ ਬਾਅਦ ਕੋਰੋਨਾ ਦੇ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 2 ਲੱਖ 59 ਹਜ਼ਾਰ 925 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1 ਲੱਖ 72 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਮਿਲਾ ਕੇ ਪੀੜਤਾਂ ਦੀ ਕੁੱਲ ਗਿਣਤੀ 1 ਕਰੋੜ 25 ਲੱਖ 91 ਹਜ਼ਾਰ 163 ਹੋ ਗਈ ਹੈ।

ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਕਈ ਸੂਬਿਆਂ ਨੇ ਇੱਕ ਵਾਰ ਫਿਰ ਨਾਈਟ ਕਰਫਿਊ ਲਗਾ ਦਿੱਤਾ ਹੈ। ਜਦਕਿ ਕਈ ਸੂਬਿਆਂ 'ਚ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਇਕ ਹੁਕਮ ਜਾਰੀ ਕਰ ਲੋਕਾਂ ਨੂੰ ਕਿਹਾ ਕਿ ਉਹ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤਕ ਘਰਾਂ ਤੋਂ ਬਾਹਰ ਨਾ ਨਿਕਲਣ।

ABOUT THE AUTHOR

...view details