ਪੰਜਾਬ

punjab

ਅਮਰੀਕਾ 'ਚ ਕੋਰੋਨਾ ਦੇ ਕੇਸ 1.1 ਮਿਲੀਅਨ ਨੂੰ ਪਾਰ, ਰਾਜਾਂ 'ਚ ਨਵੀਂ ਪਾਬੰਦੀਆਂ ਦਾ ਐਲਾਨ

By

Published : Nov 17, 2020, 7:22 AM IST

ਅਮਰੀਕਾ ਵਿੱਚ ਕੋਰੋਨਾ ਨੇ ਇੱਕ ਵਾਰ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਮਾਮਲੇ ਹੁਣ 1.1 ਮਿਲੀਅਨ ਨੂੰ ਪਾਰ ਕਰ ਗਏ ਹਨ। ਕਈਂ ਰਾਜਾਂ ਨੇ ਇਸ ਦੇ ਲਾਗ ਨੂੰ ਰੋਕਣ ਲਈ ਨਵੇਂ ਸਿਰਿਓਂ ਸ਼ੁਰੂਆਤ ਕੀਤੀ ਹੈ।

CORONA CASES IN US CROSS 1 DOT 1 MILLION
ਅਮਰੀਕਾ 'ਚ ਕੋਰੋਨਾ ਦੇ ਕੇਸ 1.1 ਮਿਲੀਅਨ ਨੂੰ ਪਾਰ, ਰਾਜਾਂ 'ਚ ਨਵੀਂ ਪਾਬੰਦੀਆਂ ਦਾ ਐਲਾਨ

ਲੈਂਸਿੰਗ: ਅਮਰੀਕਾ ਵਿੱਚ ਕੋਰੋਨਾ ਦੇ ਕੇਸ 11 ਮਿਲੀਅਨ ਨੂੰ ਪਾਰ ਕਰ ਗਏ ਹਨ। ਇਸ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਨੇ ਲਾਗ ਦੇ ਫੈਲਣ ਨੂੰ ਰੋਕਣ ਲਈ ਨਵੇਂ ਸਿਰਿਓਂ ਸ਼ੁਰੂਆਤ ਕੀਤੀ ਹੈ। ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਲਗਭਗ 10 ਲੱਖ ਮਾਮਲੇ ਸਾਹਮਣੇ ਆਏ ਹਨ।

ਵਾਸ਼ਿੰਗਟਨ ਅਤੇ ਕਈ ਹੋਰ ਰਾਜਾਂ ਦੇ ਰਾਹ 'ਤੇ ਚੱਲਦਿਆਂ ਮਿਸ਼ੀਗਨ ਨੇ ਵੀ ਲਾਗ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਮਿਸ਼ੀਗਨ ਦੇ ਰਾਜਪਾਲ ਗਰੇਚੇਨ ਵਿਟਮਰ ਦੇ ਪ੍ਰਸ਼ਾਸਨ ਨੇ ਐਤਵਾਰ ਨੂੰ ਹਾਈ ਸਕੂਲ ਅਤੇ ਕਾਲਜ ਦੀਆਂ ਨਿੱਜੀ ਹਾਜ਼ਰੀ ਦੀਆਂ ਕਲਾਸਾਂ ਬੰਦ ਕਰਨ, ਰੈਸਟੋਰੈਂਟਾਂ ਵਿੱਚ ਖਾਣ ਪੀਣ ਅਤੇ ਰੈਸਟੋਰੈਂਟਾਂ ਅਤੇ ਖੇਡ ਗਤੀਵਿਧੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ।

ਹੁਕਮਾਂ ਦੇ ਅਨੁਸਾਰ ਬਹੁਤ ਸਾਰੀਆਂ ਮਨੋਰੰਜਕ ਗਤੀਵਿਧੀਆਂ ਨੂੰ ਰੋਕਿਆ ਜਾਵੇਗਾ ਅਤੇ ਜਿੰਮ ਵਿੱਚ ਸਮੂਹ ਅਭਿਆਸ ਦੀਆਂ ਕਲਾਸਾਂ ਨਹੀਂ ਹੋਣਗੀਆਂ। ਇਹ ਨਵੇਂ ਨਿਯਮ ਤਿੰਨ ਹਫ਼ਤਿਆਂ ਲਈ ਲਾਗੂ ਰਹਿਣਗੇ।

ਇਸ ਤੋਂ ਪਹਿਲਾਂ ਵਾਸ਼ਿੰਗਟਨ ਦੇ ਰਾਜਪਾਲ ਜੇ. ਇਨਸਲੀ ਨੇ ਕਾਰੋਬਾਰਾਂ ਅਤੇ ਸਮਾਜਿਕ ਇਕੱਠਾਂ 'ਤੇ ਨਵੀਂਆਂ ਪਾਬੰਦੀਆਂ ਦਾ ਐਲਾਨ ਕੀਤਾ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਨਾਲ ਜੁੜੇ ਅੰਕੜਿਆਂ ਦੇ ਅਨੁਸਾਰ ਕੋਵਿਡ -19 ਕੇਸ ਐਤਵਾਰ ਤੱਕ ਅਮਰੀਕਾ ਵਿੱਚ 11 ਮਿਲੀਅਨ ਤੱਕ ਪਹੁੰਚ ਗਏ।

9 ਨਵੰਬਰ ਨੂੰ ਇੱਥੇ ਲਾਗ ਦੇ ਕੇਸ ਇੱਕ ਕਰੋੜ ਤੱਕ ਪਹੁੰਚ ਗਏ, ਜਿਸ ਮੁਤਾਬਕ ਪਿਛਲੇ ਛੇ ਦਿਨਾਂ ਵਿੱਚ ਤਕਰੀਬਨ 10 ਲੱਖ ਕੇਸ ਸਾਹਮਣੇ ਆ ਚੁੱਕੇ ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 20 ਜਨਵਰੀ ਨੂੰ ਵਾਸ਼ਿੰਗਟਨ ਵਿੱਚ ਹੋਇਆ ਸੀ। ਕੁੱਲ ਕੇਸ 300 ਦਿਨਾਂ ਦੇ ਅੰਦਰ 1.1 ਕਰੋੜ ਨੂੰ ਪਾਰ ਕਰ ਗਏ ਹਨ।

ABOUT THE AUTHOR

...view details