ਪੰਜਾਬ

punjab

ETV Bharat / international

ਭਾਰਤ ਵੱਲੋਂ ਭੇਜੀ ਹਾਈਡ੍ਰੌਕਸੀਕਲੋਰੋਕਿਨ ਦੀ ਖੇਪ ਪਹੁੰਚੀ ਅਮਰੀਕਾ

ਹਾਈਡ੍ਰੌਕਸੀਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ਨੀਵਾਰ ਨੂੰ ਇਸ ਦੀ ਇੱਕ ਖੇਪ ਅਮਰੀਕਾ ਪਹੁੰਚੀ। ਇਸ ਦੀ ਜਾਣਕਾਰੀ ਅਮਰੀਕਾ ਵਿੱਚ ਸਥਿਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕਰ ਦਿੱਤੀ।

ਹਾਈਡ੍ਰੌਕਸੀਕਲੋਰੋਕਿਨ
ਭਾਰਤ ਵੱਲੋਂ ਭੇਜੀ ਹਾਈਡ੍ਰੌਕਸੀਕਲੋਰੋਕਿਨ ਦੀ ਖੇਪ ਪਹੁੰਚੀ ਅਮਰੀਕਾ

By

Published : Apr 12, 2020, 11:07 AM IST

ਵਾਸ਼ਿੰਗਟਨ: ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵੱਲੋਂ ਹਾਈਡ੍ਰੌਕਸੀਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ਨੀਵਾਰ ਨੂੰ ਇਸ ਦੀ ਇੱਕ ਖੇਪ ਅਮਰੀਕਾ ਪਹੁੰਚੀ। ਇਸ ਦੀ ਜਾਣਕਾਰੀ ਅਮਰੀਕਾ ਵਿੱਚ ਸਥਿਤ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕਰ ਦਿੱਤੀ।

ਸੰਧੂ ਨੇ ਟਵੀਟ ਕਰਕੇ ਕਿਹਾ, ''ਕੋਵਿਡ-19 ਵਿਰੁੱਧ ਲੜਾਈ ਵਿਚ ਅਸੀਂ ਆਪਣੇ ਸਾਥੀਆਂ ਦੀ ਮਦਦ ਕਰ ਰਹੇ ਹਾਂ। ਭਾਰਤ ਤੋਂ ਹਾਈਡ੍ਰੌਕਸੀਕਲੋਰੋਕਿਨ ਦੀ ਖੇਪ ਅੱਜ ਨੇਵਾਰਕ ਹਵਾਈ ਅੱਡੇ 'ਤੇ ਪਹੁੰਚੀ।"

ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਪੀਲ ਕਰਨ ਤੋਂ ਬਾਅਦ ਭਾਰਤ ਨੇ ਅਮਰੀਕਾ ਵਿੱਚ ਹਾਈਡ੍ਰੌਕਸੀਕਲੋਰੋਕਿਨ 35.82 ਲੱਖ ਗੋਲੀਆਂ ਦੇ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਪੀਐਮ ਨਰਿੰਦਰ ਮੋਦੀ ਅਤੇ ਭਾਰਤ ਦਾ ਧੰਨਵਾਦ ਵੀ ਕੀਤਾ ਸੀ।

ਜੌਨਸ ਹੌਪਕਿਨਸ ਯੁਨੀਵਰਸਿਟੀ ਦੀ ਵੈਬਸਾਈਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਹੁਣ ਤੱਕ 20,604 ਲੋਕਾਂ ਦੀ ਮੌਤ ਹੋ ਚੁੱਕੀ ਹੈ। 529,887 ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਹਨ।

ABOUT THE AUTHOR

...view details