ਵਾਸ਼ਿੰਗਟਨ: ਅਗਲੇ ਹਫ਼ਤੇ ਭਾਰਤ ਅਤੇ ਅਮਰੀਕਾ ਦਰਮਿਆਨ 2 + 2 ਮੰਤਰੀਆਂ ਦੀ ਗੱਲਬਾਤ ਹੋ ਰਹੀ ਹੈ। ਭਾਰਤ ਅਤੇ ਚੀਨ ਦੇ ਵਿਗੜ ਰਹੇ ਸਬੰਧਾਂ ਦੇ ਦ੍ਰਿਸ਼ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੇ ਮਾਈਨੇ ਹੋਰ ਵੀ ਵਧ ਜਾਂਦੇ ਹਨ।
ਇਸ ਸਾਲ ਗੱਲਬਾਤ ਚਾਰ ਵੱਡੇ ਮੁੱਦਿਆਂ 'ਤੇ ਕੇਂਦਰਿਤ ਹੋਣ ਦੀ ਉਮੀਦ ਹੈ। ਇਹ ਮੁੱਦੇ ਹਨ- ਭਾਰਤੀ ਪ੍ਰਸ਼ਾਂਤ ਵਿੱਚ ਜਨਤਕ ਸਿਹਤ ਦੇ ਮਾਮਲਿਆਂ ਵਿੱਚ ਸਹਿਯੋਗ ਅਤੇ ਕੰਮ ਸਮੇਤ ਵਿਸ਼ਵੀ ਪੱਧਰੀ ਸਹਿਯੋਗ , ਆਰਥਿਕ ਸਹਿਯੋਗ ਸਮੇਤ ਊਰਜਾ ਅਤੇ ਪੁਲਾੜ ਦੇ ਖੇਤਰ ਵਿੱਚ ਸਹਿਯੋਗ, ਲੋਕਾਂ ਦਰਮਿਆਨ ਆਪਸੀ ਸਬੰਧ ਅਤੇ ਰੱਖਿਆ ਸਬੰਧ ਸ਼ਾਮਿਲ ਹਨ।
ਅਧਿਕਾਰੀ ਨੇ ਦੱਸਿਆ ਕਿ ਉੱਚ ਪੱਧਰੀ ਗੱਲਬਾਤ ਵੀ ਵਿਸ਼ਵਵਿਆਪੀ ਸਹਿਯੋਗ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ, "ਹਿਮਾਲਿਆ ਤੋਂ ਦੱਖਣੀ ਚੀਨ ਸਾਗਰ ਤੱਕ ਇੰਡੋ-ਪ੍ਰਸ਼ਾਂਤ ਵਿੱਚ ਚੀਨ ਦੇ ਵੱਧ ਰਹੇ ਹਮਲਾਵਰ ਵਿਵਹਾਰ ਨੇ ਸਾਡੇ ਲਈ ਭਾਰਤ ਵਰਗੇ ਸਮਾਨ ਸੋਚ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ।"
ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਨਵੀਂ ਦਿੱਲੀ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ‘ਟੂ ਪਲੱਸ ਟੂ’ ਮੰਤਰੀ ਮੰਤਰਾਲੇ ਦੀ ਗੱਲਬਾਤ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦਰਮਿਆਨ ਵਿਸ਼ਵਵਿਆਪੀ ਸਹਿਯੋਗ ਪ੍ਰਤੀ ਹੋਈ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅੱਗੇ ਚੁੱਕੇ ਜਾਣ ਵਾਲੇ ਕਦਮਾਂ ਦਾ ਖ਼ਾਕਾ ਤਿਆਰ ਕੀਤਾ ਜਾਵੇਗਾ।
ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ 3 ਨਵੰਬਰ ਨੂੰ ਹੋਣ ਵਾਲੀ ਹੈ ਅਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਟਰੰਪ ਸਰਕਾਰ ਦੀ ਆਖਰੀ ਸਭ ਤੋਂ ਵੱਡੀ ਕੂਟਨੀਤਕ ਗੱਲਬਾਤ ਹੋਵੇਗੀ। ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਚਾਰ ਕੈਬਨਿਟ ਮੰਤਰੀ ਇਸ ਦੋ ਦਿਨਾਂ ਗੱਲਬਾਤ ਵਿੱਚ ਹਿੱਸਾ ਲੈਣਗੇ। ਇਸ ਬੈਠਕ ਵਿੱਚ ਅਗਲੇ ਚਾਰ ਸਾਲਾਂ ਦੇ ਲਈ ਦੇਸ਼ਾਂ ਦੇ ਸਬੰਧਾਂ ਦਾ ਨੀਂਹ ਪੱਥਰ ਰੱਖੇ ਜਾਦ ਦੀ ਸੰਭਾਵਨਾ ਹੈ, ਚੋਣਾਂ ਚਾਹੇ ਕੋਈ ਵੀ ਜਿੱਤੇ।
ਯੂਐਸ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਵਿਦੇਸ਼ ਵਿਭਾਗ ਅਤੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਦੇ ਭਾਰਤ ਨਾਲ ਸਬੰਧਾਂ ਲਈ ਦੋ-ਪੱਖੀ ਹਮਾਇਤ ਹੈ।