ਓਟਾਵਾ:ਜਸਟਿਨ ਟਰੂਡੋ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਐਲਾਨੇ ਗਏ ਨਿਯਮਾਂ ਖਿਲਾਫ ਕੈਨੇਡਾ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਵੈਕਸੀਨ ਲਈ ਜਾਰੀ ਹੁਕਮਾਂ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ ਕੈਨੇਡਾ ਦੀ ਪਾਰਲੀਮੈਂਟ ਹਿੱਲ (Canada Parliament) 'ਤੇ ਪਹੁੰਚ ਗਏ। ਇਹ ਜਾਣਕਾਰੀ ਕੈਨੇਡੀਅਨ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸਰਹੱਦ ਪਾਰੋਂ ਆਉਣ ਵਾਲੇ ਟਰੱਕ ਡਰਾਈਵਰਾਂ ਲਈ ਕੋਰੋਨਾ ਟੀਕਾਕਰਨ ਲਾਜ਼ਮੀ ਕੀਤੇ ਜਾਣ ਦੇ ਖਿਲਾਫ ਕੈਨੇਡਾ 'ਚ 'ਫ੍ਰੀਡਮ ਕਾਨਵਾਇ' (Canada Freedom Convoy) ਦੇ ਟਾਇਟਲ ਨਾਲ ਵਿਰੋਧ ਕਰ ਰਿਹਾ ਹੈ। ਟਰੂਡੋ ਸਰਕਾਰ ਦੇ ਕੋਰੋਨਾ ਵਾਇਰਸ ਨਿਯਮਾਂ ਦੇ ਖਿਲਾਫ ਛੋਟੇ ਪੈਮਾਨੇ 'ਤੇ ਜੋ ਵਿਰੋਧ ਸ਼ੁਰੂ ਹੋਇਆ ਸੀ, ਉਹ ਵੱਡੇ ਪ੍ਰਦਰਸ਼ਨ 'ਚ ਬਦਲ ਗਿਆ ਹੈ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਕੋਵਿਡ-19 ਵੈਕਸੀਨ ਨਾਲ ਸਬੰਧਤ ਆਦੇਸ਼ਾਂ ਦੇ ਖਿਲਾਫ ਸ਼ਨੀਵਾਰ ਨੂੰ ਹਜ਼ਾਰਾਂ ਟਰੱਕ ਡਰਾਈਵਰ ਅਤੇ ਹੋਰ ਪ੍ਰਦਰਸ਼ਨਕਾਰੀ ਰਾਜਧਾਨੀ ਵਿੱਚ ਸੜਕਾਂ 'ਤੇ ਉਤਰ ਆਏ। ਇਸ ਤੋਂ ਇਲਾਵਾ ਕੈਨੇਡਾ ਵਿੱਚ ਜਨਤਕ ਸਿਹਤ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਗੁੱਸੇ 'ਚ ਆਏ ਲੋਕ ਟਰੂਡੋ ਸਰਕਾਰ ਖਿਲਾਫ ਸੜਕਾਂ 'ਤੇ ਇੱਕਠੇ ਹੋਏ ਹਨ।