ਪੰਜਾਬ

punjab

ETV Bharat / international

ਕੈਨੇਡੀਅਨ ਪੀਐਮ ਦੀ ਪਤਨੀ ਸੌਫ਼ੀ ਕੋਰੋਨਾ ਨਾਲ ਪੀੜਤ, NDP ਪ੍ਰਧਾਨ ਜਗਮੀਤ ਸਿੰਘ ਵੀ ਹੋਏ ਇਕਾਂਤਵਾਸ - Sophie Grégoire Trudeau twitter

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਦਾ ਕੋਰੋਨਾ ਟੈਸਟ ਹੋਇਆ ਜਿਸ ਤੋਂ ਬਾਅਦ ਉਹ ਵੱਖ-ਵੱਖ ਰਹਿਣ ਲਈ ਮਜਬੂਰ ਹਨ। ਉੱਥੇ ਹੀ NDP ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵਿੱਚ ਵੀ ਕੋਰੋਨਾ ਦੇ ਲੱਛਣ ਵਿਖਾਈ ਦੇ ਰਹੇ ਹਨ।

Sophie Grégoire Trudeau, justin trudeau, jagmeet singh
ਫ਼ੋਟੋ

By

Published : Mar 13, 2020, 9:21 AM IST

Updated : Mar 13, 2020, 9:26 AM IST

ਕੈਨੇਡਾ: ਵਿਦੇਸ਼ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗੇਰੈਗਰੀ ਟਰੂਡੋ ਕੋਰੋਨਾ ਵਾਇਰਸ ਨਾਲ ਪੀੜਤ ਹੈ। ਇਸ ਕਾਰਨ ਹੁਣ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਆਪਣੇ ਦਫ਼ਤਰ ਦੀ ਬਜਾਏ ਘਰ ਤੋਂ ਹੀ ਕੰਮ ਕਰਨਗੇ। ਦੂਜੇ ਪਾਸੇ NDP ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੀ ਕੋਵਿਡ-19 ਕਾਰਨ ਇਕਾਂਤਵਾਸ ਹੋ ਗਏ ਹਨ।

ਦਰਅਸਲ, ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫ਼ੀ ਨੂੰ ਅਕਸਰ ਸਰਕਾਰੀ ਦੌਰਿਆਂ ਲਈ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਇਸ ਲਈ ਉਹ ਇਸ ਬੀਮਾਰੀ ਦੀ ਛੂਤ ਤੋਂ ਪ੍ਰਭਾਵਿਤ ਹੋ ਗਏ। ਹਾਲ ਹੀ 'ਚ ਸੋਫ਼ੀ ਇੰਗਲੈਂਡ ਤੋਂ ਵਾਪਸ ਆਏ ਸਨ ਉੱਥੇ ਉਨ੍ਹਾਂ ਦਾ ਇੱਕ ਲੈਕਚਰ ਸੀ। ਉੱਥੋਂ ਵਾਪਸ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਜ਼ੁਕਾਮ ਦੇ ਲੱਛਣ ਵਿਖਾਈ ਦਿੱਤੇ।

ਪਤਨੀ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਖ਼ਬਰ ਪੀਐਮ ਜਸਟਿਨ ਟਰੂਡੋ ਦੇ ਦਫ਼ਤਰ ਨੇ ਹੀ ਟਵੀਟ ਕਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦੀ ਪਤਨੀ ਨੂੰ ਜਲਦ ਠੀਕ ਹੋ ਜਾਣ ਲਈ ਕਾਮਨਾਵਾਂ ਭੇਜੀਆਂ ਹਨ।

ਰੱਦ ਕੀਤੇ ਦੌਰੇ

ਟਰੂਡੋ ਨੇ ਬੀਤੇ ਦਿਨੀਂ ਵੀਰਵਾਰ ਨੂੰ ਦੇਸ਼ ਅਤੇ ਵਿਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਹ ਸਾਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਜਸਟਿਨ ਟਰੂਡੋ ਨੇ ਖ਼ੁਦ ਕਿਹਾ ਹੈ ਕਿ ਉਹ ਸਾਰੇ ਜ਼ਰੂਰੀ ਵਿਚਾਰ ਵਟਾਂਦਰੇ ਫ਼ੋਨ ਉੱਤੇ ਹੀ ਕਰ ਲੈਣਗੇ।

NDP ਪਾਰਟੀ ਨੇਤਾ ਜਗਮੀਤ ਸਿੰਘ ਵੀ ਹੋਏ ਇਕਾਂਤਵਾਸ

NDP ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਤੇ ਉਨ੍ਹਾਂ ਨੂੰ ਕੋਵਿਡ-19 ਵਰਗੇ ਲੱਛਣ ਮਹਿਸੂਸ ਹੋ ਰਹੇ ਹਨ। ਇਸ ਕਰਕੇ ਉਹ ਇਕਾਂਤਵਾਸ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਵੇਲੇ 100 ਤੋਂ ਵੱਧ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਤੇ ਇੱਕ ਵਿਅਕਤੀ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਤ ਵੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ: COVID-19 ਨਾਲ ਭਾਰਤ ਵਿੱਚ ਪਹਿਲੀ ਮੌਤ, ਕਰਨਾਟਕਾ 'ਚ 76 ਸਾਲਾ ਬਜੁਰਗ ਸੀ ਪੀੜ੍ਹਤ

Last Updated : Mar 13, 2020, 9:26 AM IST

ABOUT THE AUTHOR

...view details