ਓਨਟਾਰੀਓ: ਹਾਲ ਹੀ 'ਚ ਯੂ.ਕੇ. ਵਿੱਚ ਸਾਹਮਣੇ ਆਏ ਇੱਕ ਨਵੇਂ ਕੋਰੋਨਾ ਵਾਇਰਸ ਵੇਰੀਐਂਟ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕਨੇਡਾ ਵਿੱਚ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਵਿਅਕਤੀ ਜੋਕਿ ਇੱਕ ਜੋੜਾ ਹਨ। ਉਹ ਇਸ ਸਮੇਂ ਸੈਲਫ-ਆਈਸੋਲੇਸ਼ਨ ਵਿੱਚ ਹਨ ਅਤੇ ਡਰਹਮ ਖੇਤਰ ਦੇ ਵਾਸੀ ਹਨ।
ਨਵੇਂ ਵੇਰੀਐਂਟ ਦਾ ਐਲਾਨ ਸ਼ਨੀਵਾਰ ਨੂੰ ਓਨਟਾਰੀਓ ਦੇ ਐਸੋਸੀਏਟ ਚੀਫ ਮੈਡੀਕਲ ਅਫਸਰ ਡਾ. ਬਾਰਬਰਾ ਯਾਫੀ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਓਨਟਾਰੀਓ ਵਾਸੀਆਂ ਨੂੰ ਵੱਧ ਤੋਂ ਵੱਧ ਘਰ ਰਹਿਣ ਅਤੇ ਜਨਤਕ ਸਿਹਤ ਦੀਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਸੂਬਾ ਪੱਧਰੀ ਬੰਦ ਸ਼ਾਮਲ ਹਨ।