ਪੰਜਾਬ

punjab

ETV Bharat / international

ਅਮਰੀਕਾ: ਕੈਲੀਫ਼ੋਰਨੀਆ ਦੇ ਜੰਗਲ 'ਚ ਵੱਡੇ ਪੈਮਾਨੇ 'ਤੇ ਫੈਲੀ ਅੱਗ - ਸੈਨ ਫਰਾਂਸਿਸਕੋ

ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ ਅਤੇ ਸ਼ੁੱਕਰਵਾਰ ਨੂੰ ਇਹ ਇੱਕ ਵੱਡੇ ਖੇਤਰ ਵਿੱਚ ਫੈਲ ਗਈ, ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ।

ਫ਼ੋਟੋ
ਫ਼ੋਟੋ

By

Published : Aug 22, 2020, 5:13 PM IST

ਸੈਨ ਫਰਾਂਸਿਸਕੋ: ਉੱਤਰੀ ਕੈਲੀਫ਼ੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ। ਸ਼ੁੱਕਰਵਾਰ ਨੂੰ ਇਹ ਇੱਕ ਵੱਡੇ ਖੇਤਰ ਵਿੱਚ ਫੈਲ ਗਈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਹਨ।

ਹੈਲੀਕਾਪਟਰਾਂ ਅਤੇ ਏਅਰ ਟੈਂਕਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ 780 ਵਰਗ ਮੀਲ (2,020 ਵਰਗ ਕਿਲੋਮੀਟਰ) ਖੇਤਰ ਨੂੰ ਅੱਗ ਲੱਗੀ ਹੈ। 500 ਤੋਂ ਵੱਧ ਢਾਂਚੇ ਤਬਾਹ ਹੋ ਗਏ ਹਨ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਖੇਤਰ ਦੇ 140,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਅੱਗ ਬੁਝਾਊ ਵਿਭਾਗ ਦੇ ਮੁਖੀ ਬੇਨ ਨਿਕੋਲਜ਼ ਨੇ ਕਿਹਾ ਕਿ “ਐਲਐਨਯੂ ਕੈਂਪਸ ਵਿੱਚ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੋ ਗਈ ਹੈ।”

ABOUT THE AUTHOR

...view details