ਪੰਜਾਬ

punjab

ETV Bharat / international

ਬਾਈਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ - ਅਮਰੀਕਾ ਦੇ ਰਾਸ਼ਟਰਪਤੀ

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਜਿੱਤ ਲਈ ਹੈ। ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਤਕਰੀਬਨ ਤਿੰਨ ਦਿਨਾਂ ਤੋਂ ਜਾਰੀ ਵੋਟਾਂ ਦੀ ਗਿਣਤੀ ਵਿੱਚ ਬਾਈਡਨ ਨੇ ਟਰੰਪ ਨੂੰ 273 ਵੋਟਾਂ ਨਾਲ ਮਾਤ ਦਿੱਤੀ ਹੈ। ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ।

Biden wins US presidential election
ਬਾਈਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ

By

Published : Nov 7, 2020, 10:33 PM IST

ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਜਿੱਤ ਲਈ ਹੈ। ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਤਕਰੀਬਨ ਤਿੰਨ ਦਿਨਾਂ ਤੋਂ ਜਾਰੀ ਵੋਟਾਂ ਦੀ ਗਿਣਤੀ ਵਿੱਚ ਬਾਈਡਨ ਨੇ ਟਰੰਪ ਨੂੰ 273 ਵੋਟਾਂ ਨਾਲ ਮਾਤ ਦਿੱਤੀ ਹੈ। ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ।

ਫਿਲਹਾਲ ਤਿੰਨ ਰਾਜਾਂ ਜੋਰਜੀਆ ਨੌਰਥ, ਕੈਰੋਲੀਨਾ ਅਤੇ ਨਵਾਡਾ ਵਿੱਚ ਹਾਲੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਇਨ੍ਹਾਂ ਵਿੱਚੋਂ ਜੋਰਜੀਆ ਅਤੇ ਨਵਾਡਾ ਵਿੱਚ ਬਾਈਡਨ ਅੱਗੇ ਚੱਲ ਰਹੇ ਹਨ ਜਦੋਂ ਕਿ ਨੌਰਥ ਕੈਰੋਲੀਨਾ ਵਿੱਚ ਟਰੰਪ ਅੱਗੇ ਚੱਲ ਰਹੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਬਾਈਡਨ ਨੇ ਜਿੱਤ ਲਈ 270 ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਨਾਲ ਟਰੰਪ 213 ਵੋਟਾਂ ਲੈ ਕੇ ਬਾਈਡਨ ਤੋਂ ਕਾਫ਼ੀ ਪਿੱਛੇ ਚੱਲ ਰਹੇ ਹਨ।

ABOUT THE AUTHOR

...view details