ਵਾਸ਼ਿੰਗਟਨ: ਡੈਮੋਕਰੇਟਿਕ ਪਾਰਟੀ ਦੇ ਜੋ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਰਾਜ ਦੇ ਇੱਕ ਉੱਚ ਅਧਿਕਾਰੀ ਨੇ ਮੁੜ ਤੋਂ ਗਿਣਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਇਸਦੇ ਨਾਲ ਬਾਇਡਨ 1992 ਤੋਂ ਬਾਅਦ ਇਸ ਮਹੱਤਵਪੂਰਨ ਰਾਜ ਤੋਂ ਜਿੱਤਣ ਵਾਲੇ ਪਹਿਲੇ ਡੈਮੋਕਰੇਟ ਬਣ ਗਏ ਹਨ।
ਅਧਿਕਾਰੀ ਮਸ਼ੀਨ ਦੀ ਥਾਂ ਹੱਥੋਂ ਤਕਰੀਬਨ 50 ਲੱਖ ਵੋਟਾਂ ਦੀ ਗਿਣਤੀ ਕਰ ਰਹੇ ਸਨ, ਜਿਸ ਵਿੱਚ ਕਈ ਦਿਨ ਲੱਗ ਗਏ। ਇਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਬਾਇਡਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 12,284 ਵੋਟਾਂ ਨਾਲ ਮਾਤ ਦਿੱਤੀ।