ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 25 ਜੂਨ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰੀ ਮੇਲ-ਮਿਲਾਪ ਦੀ ਉੱਚ ਕੌਂਸਲ ਦੇ ਪ੍ਰਧਾਨ ਡਾ. ਅਬਦੁੱਲਾ 25 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ।
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਸਕੀ ਨੇ ਕਿਹਾ ਕਿ ਰਾਸ਼ਟਰਪਤੀ ਗਨੀ ਅਤੇ ਡਾ. ਅਬਦੁੱਲਾ ਦੀ ਯਾਤਰਾ (ਅਫਗਾਨਿਸਤਾਨ 'ਚ ਨਾਟੋ) ਫੌਜਿਆਂ ਦੀ ਗਿਣਤੀ ਘੱਟ ਕੀਤੇ ਜਾਣ ਨੂੰ ਲੈ ਕੇ ਅਮਰੀਕਾ ਤੇ ਅਫਗਾਨਿਸਤਾਨ ਵਿਚਾਲੇ ਸਥਾਈ ਸਾਂਝੇਦਾਰੀ ਨੂੰ ਦਰਸਾਵੇਗੀ। ਉਨ੍ਹਾਂ ਨੇ ਕਿਹਾ ਕਿ ਬਾਈਡਨ 25 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਰਾਸ਼ਟਰੀ ਮੇਲ-ਮਿਲਾਪ ਦੀ ਉੱਚ ਕੌਂਸਲ ਦੇ ਪ੍ਰਧਾਨ ਡਾ. ਅਬਦੁੱਲਾ ਨਾਲ ਮੁਲਾਕਾਤ ਕਰਨਗੇ।
'ਗੱਲਬਾਤ ਕਾਇਮ ਰੱਖੇਗਾ ਅਮਰੀਕਾ '
ਸਾਕੀ ਨੇ ਕਿਹਾ ਕਿ ਅਮਰੀਕਾ ਔਰਤਾਂ, ਕੁੜੀਆਂ ਤੇ ਘੱਟ ਗਿਣਤੀ ਲੋਕਾਂ ਅਫਗਾਨ ਨਾਗਰਿਕਾਂ ਦੀ ਮਦਦ ਲਈ ਕੂਟਨੀਤਕ, ਆਰਥਿਕ ਅਤੇ ਮਾਨਵਤਾਵਾਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨਾ ਜਾਰੀ ਰੱਖੇਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਦੇਸ਼ ਮੁੜ ਸੰਯੁਕਤ ਰਾਜ ਨੂੰ ਧਮਕੀ ਦੇਣ ਵਾਲੇ ਅੱਤਵਾਦੀ ਸਮੂਹਾਂ ਦੀ ਪਨਾਹਗਾਹ ਨਾਂ ਬਣੇ। ਸਾਕੀ ਨੇ ਕਿਹਾ ਕਿ ਅਮਰੀਕਾ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ ਅਤੇ ਸਾਰੀਆਂ ਅਫਗਾਨ ਪਾਰਟੀਆਂ ਨੂੰ ਸੰਘਰਸ਼ ਖ਼ਤਮ ਕਰਨ ਲਈ ਗੱਲਬਾਤ 'ਚ ਅਰਥਪੂਰਨ ਹਿੱਸਾ ਲੈਣ ਲਈ ਉਤਸ਼ਾਹਤ ਕਰਦਾ ਹੈ।