ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੋਣਾਂ ਵਿੱਚ ਹੋਈ ਹਾਰ ਮੰਨਣ ਤੋਂ ਇਨਕਾਰੇ ਕਰਨ ਨੂੰ ਲੈ ਕੇ ਅਮਰੀਕਾ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਪ੍ਰਤਿਕਰਿਆਂ ਦਿੱਤੀ ਹੈ। ਬਾਈਡਨ ਨੇ ਕਿਹਾ ਕਿ ਟਰੰਪ ਦਾ ਚੋਣਾਂ ਵਿੱਚ ਹਾਰ ਨਾ ਮੰਨਣਾ ਸ਼ਰਮਿੰਦਗੀ ਭਰਿਆ ਹੈ।
ਟਰੰਪ ਦਾ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਨਾ ਮੰਨਣਾ ਸ਼ਰਮਿੰਦਗੀ ਭਰਿਆ: ਬਾਈਡਨ - ਡੋਨਾਲਡ ਟਰੰਪ
ਅਮਰੀਕਾ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਨਾ ਮੰਨਣਾ ਸ਼ਰਮਿੰਦਗੀ ਭਰਿਆ ਹੈ।
77 ਸਾਲਾ ਜੋ ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਵੱਡੀ ਹਾਰ ਦਿੱਤੀ ਹੈ। ਟਰੰਪ ਵਲੋਂ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ ਹੈ। ਜੋ ਬਾਈਡਨ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਚੁੱਕਣਗੇ।
ਦੱਸਦਈਏ ਕਿ ਡੋਨਾਲਡ ਟਰੰਪ ਦਾ ਨਾਂਅ ਅਮਰੀਕਾ ਦੇ ਉਨ੍ਹਾਂ 11 ਰਾਸ਼ਟਰਪਤੀਆਂ ਦੀ ਸੂਚੀ ਵਿੱਚ ਦਰਜ ਹੋ ਗਿਆ ਹੈ, ਜਿਨ੍ਹਾਂ ਨੇ ਇਸ ਅਹੁਦੇ ਉੱਤੇ ਕਾਬਜ਼ ਲਈ ਲਗਾਤਾਰ ਦੁਬਾਰਾ ਜਿੱਤ ਹਾਸਲ ਕਰਨ ਦੀ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਸਨ। ਟਰੰਪ ਤੋਂ ਪਹਿਲਾਂ ਚੋਣਾਂ ਵਿੱਚ ਜੇਤੂ ਹੋਣ ਵਾਲੇ ਆਖ਼ਰੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ (1992) ਸਨ।