ਪੰਜਾਬ

punjab

ETV Bharat / international

ਟਰੰਪ ਦਾ ਚੋਣ ਨਤੀਜਿਆਂ ਨੂੰ ਨਾ ਸਵੀਕਾਰਨਾ ਗੈਰ ਜ਼ਿੰਮੇਵਾਰਾਨਾ: ਬਾਈਡਨ - DONALD TRUMP

ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਾ ਕਰਨਾ ਗੈਰ ਜ਼ਿੰਮੇਵਾਰਾਨਾ ਹੈ। ਇਹ ਕੌਮਾਂਤਰੀ ਭਾਈਚਾਰੇ ਨੂੰ ਗਲਤ ਸੰਦੇਸ਼ ਦੇ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Nov 20, 2020, 9:51 PM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਵਿੱਚ ਹਾਰ ਨੂੰ ਸਵੀਕਾਰ ਨਾ ਕਰਦਿਆਂ ਕੌਮਾਂਤਰੀ ਭਾਈਚਾਰੇ ਨੂੰ ਬਹੁਤ ਬੁਰਾ ਸੁਨੇਹਾ ਭੇਜ ਰਹੇ ਹਨ।

ਬਹੁਤੇ ਪ੍ਰਮੁੱਖ ਮੀਡੀਆ ਘਰਾਣਿਆਂ ਨੇ ਜੋਅ ਬਾਈਡਨ ਨੂੰ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜੇਤੂ ਐਲਾਨ ਕੀਤਾ ਹੈ। ਕੁਝ ਹਫ਼ਤਿਆਂ ਬਾਅਦ, ਬਹੁਤ ਸਾਰੇ ਰਾਜ ਬਾਈਡਨ ਦੇ ਨਾਮ 'ਤੇ ਅਧਿਕਾਰਤ ਡਾਕ ਟਿਕਟ ਲਗਾਉਣਗੇ। ਹਾਲਾਂਕਿ, ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਈ ਰਾਜਾਂ ਵਿੱਚ ਚੋਣ ਨਤੀਜਿਆਂ ਖ਼ਿਲਾਫ਼ ਮੁਕੱਦਮਾ ਵੀ ਦਾਇਰ ਕੀਤਾ ਹੈ।

ਵਿਲਮਿੰਗਟਨ ਵਿੱਚ ਦੋਵਾਂ ਪਾਸਿਆਂ ਦੇ ਰਾਜਪਾਲਾਂ ਦੇ ਇੱਕ ਸਮੂਹ ਨਾਲ ਇੱਕ ਮੁਲਾਕਾਤ ਵਿੱਚ, ਬਾਇਡਨ ਨੇ ਕਿਹਾ, "ਬਾਕੀ ਦੁਨੀਆਂ ਵਿੱਚ ਇੱਕ ਬਹੁਤ ਮਾੜਾ ਸੰਦੇਸ਼ ਮਿਲ ਰਿਹਾ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ।" ਮੈਂ ਨਹੀਂ ਜਾਣਦਾ ਕਿ ਉਨ੍ਹਾਂ ਦਾ (ਟਰੰਪ) ਮਨੋਰਥ ਕੀ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਬਹੁਤ ਗੈਰ ਜ਼ਿੰਮੇਦਾਰਾਨਾ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਰਾਸ਼ਟਰਪਤੀ ਜੋ ਹੁਣ ਕਰ ਰਹੇ ਹਨ, ਉਹ ਇੱਕ ਹੋਰ ਘਟਨਾ ਹੈ, ਜਿਸ ਨਾਲ ਉਹ ਇਤਿਹਾਸ ਦੇ ਸਭ ਤੋਂ ਵੱਧ ਗੈਰ ਜ਼ਿੰਮੇਵਾਰਾਨਾ ਰਾਸ਼ਟਰਪਤੀ ਵਜੋਂ ਜਾਣੇ ਜਾਣਗੇ।"

'ਬਾਇਡਨ ਨੇ ਕਿਹਾ,' ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਜਿੱਤ ਹਾਸਿਲ ਕੀਤੀ ਹੈ। ਪਰ ਅਜਿਹੇ ਵਿਅਕਤੀ ਲਈ ਇਸ ਨੂੰ ਸਮਝਣਾ ਮੁਸ਼ਕਲ ਹੈ। ਮੇਰਾ ਵਿਸ਼ਵਾਸ ਹੈ ਕਿ ਉਹ ਜਾਣਦਾ ਹੈ ਕਿ ਉਹ ਨਾ ਤਾਂ ਜਿੱਤਿਆ ਅਤੇ ਨਾ ਹੀ ਜਿੱਤਣ ਵਾਲਾ ਹੈ। ਅਸੀਂ 20 ਜਨਵਰੀ ਨੂੰ ਸੱਤਾ ਸੰਭਾਲਾਂਗੇ।

''ਬਾਈਡਨ ਨੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਵਿਡ -19 ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਨਹੀਂ ਲਗਾਈ ਜਾਵੇਗੀ।“

ਉਨ੍ਹਾਂ ਕਿਹਾ, ‘ਦੇਸ਼ ਵਿਆਪੀ ਤਾਲਾਬੰਦੀ ਨਹੀਂ ਲਗਾਈ ਜਾ ਸਕਦੀ ਕਿਉਂਕਿ ਹਰ ਖੇਤਰ ਅਤੇ ਭਾਈਚਾਰਾ ਵੱਖਰਾ ਹੈ। ਇਸ ਲਈ, ਦੇਸ਼ ਵਿਆਪੀ ਤਾਲਾਬੰਦ ਕਿਸੇ ਵੀ ਸਥਿਤੀ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ।

ਬਾਈਡਨ ਨੇ ਕਿਹਾ, 'ਮੈਂ ਆਰਥਿਕਤਾ ‘ਤੇ ਨਹੀਂ, ਵਾਇਰਸ 'ਤੇ ਰੋਕ ਲਗਾਵਾਂਗਾ।

ABOUT THE AUTHOR

...view details