ਪੰਜਾਬ

punjab

ਅਮਰੀਕੀ ਵਿਦਿਆਰਥੀਆਂ ਨੇ ਜਾਮੀਆ ਅਤੇ AMU ਦੇ ਹੱਕ ਵਿੱਚ ਮਾਰਿਆ ਹਾਂ ਦਾ ਨਾਅਰਾ

By

Published : Dec 17, 2019, 8:09 PM IST

ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਜਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੁਲਿਸ ਅਤੇ ਵਿਦਿਆਰਥੀਆਂ ਵਿੱਚ ਹੋਏ ਵਿਵਾਦ ਦੀ ਨਿਖ਼ੇਦੀ ਕੀਤੀ ਹੈ।

ਅਮਰੀਕਾ
ਅਮਰੀਕਾ

ਨਵੀਂ ਦਿੱਲੀ: ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਲੱਗਭੱਗ 400 ਭਾਰਤੀ ਵਿਦਿਆਰਥੀਆਂ ਨੇ ਜਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਰੁੱਧ ਕੀਤੀ ਗਈ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਅਮਰੀਕਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਪੁਲਿਸ ਦੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਕਿਹਾ ਹੈ।
ਵਿਦਿਆਰਥੀਆਂ ਨੇ ਮੰਗਲਵਾਰ ਨੂੰ ਆਪਣੀਆਂ ਯੂਨੀਵਰਸਿਟੀਆਂ ਦੇ ਨਾਂਅ ਦੇ ਨਾਲ ਦਸਖ਼ਤ ਕੀਤੇ ਹੋਏ ਭਾਰਤੀ ਯੂਨੀਵਰਸਿਟੀਆਂ ਦੇ ਨਾਲ ਆਪਣਾ ਸਾਥ ਦੇਣ ਦਾ ਗੱਲ ਕਹੀ ਹੈ।

ਜਾਮੀਆ ਮਿਲਿਆ ਇਸਲਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਤੋਂ ਇਲਾਵਾ ਵੱਖ-ਵੱਖ ਸਿੱਖਿਅਕ ਅਦਾਰਿਆਂ ਤੇ ਜੋ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕੀਤਾ ਹੈ। ਵਿਦਿਆਰਥੀਆਂ ਨੇ ਇਸ ਕਾਨੂੰਨ ਨੂੰ ਗ਼ੈਰ ਸੰਵਿਧਾਨਿਕ ਅਤੇ ਭੇਦ ਭਾਵ ਵਾਲਾ ਦੱਸਿਆ ਹੈ।

ਜਿੰਨਾ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਤੇ ਦਸਖ਼ਤ ਕੀਤੇ ਹਨ ਉਨ੍ਹਾਂ ਵਿੱਚ ਹਾਵਰਡ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ. ਯੇਲ ਯੂਨੀਵਰਸਿਟੀ, ਨਿਊਯਾਰਕ ਯੂਨੀਵਰਸਿਟੀ, ਸੈਟਨਫ਼ੋਰਡ ਯੂਨੀਵਰਸਿਟੀ, ਮਿਸ਼ੀਗਨ ਯੂਨੀਵਰਸਿਟੀ, ਸ਼ਿਕਾਗੋ ਯੂਨੀਵਰਸਿਟੀ, ਬ੍ਰਾਊਨ ਯੂਨੀਵਰਸਿਟੀ,ਜਾਰਜ ਟਾਊਨ ਯੂਨੀਵਰਸਿਟੀ, ਜਾਨਸ ਹਾਪਕਿੰਗਸ ਯੂਨੀਵਰਸਿਟੀ, ਕੈਲੀਫ਼ੋਰਨੀਆ ਯੂਨੀਵਰਸਿਟੀ ਤੋਂ ਇਲਾਵਾ ਹੋਰ ਵੀ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਹਨ।

ਨਾਗਰਿਕਤਾ ਸੋਧ ਬਿੱਲ ਅਤੇ ਐਨਆਰਸੀ ਦੇ ਵਿਰੋਧ ਵਿੱਚ 17 ਦਸੰਬਰ ਨੂੰ ਹਾਵਰਡ ਵਿੱਚ ਵਿਰੋਧ ਰੈਲੀਆਂ ਦਾ ਸਮਾਗ਼ਮ ਕਰਵਾਇਆ ਗਿਆ।

ABOUT THE AUTHOR

...view details