ਪਾਕਿਸਤਾਨ ਨੂੰ ਵਿੱਤੀ ਮਦਦ ਨਹੀਂ ਦੇਵੇਗਾ ਅਮਰੀਕਾ! - punjab news
ਅਮਰੀਕੀ ਲੀਡਰ ਨਿੱਕੀ ਹੇਲੀ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਅਜਿਹੇ ਦੇਸ਼ਾਂ ਨੂੰ ਵਿੱਤੀ ਮਦਦ ਨਹੀਂ ਦਿੱਤੀ ਜਾਵੇਗੀ ਜੋ ਉਨ੍ਹਾਂ ਦੇ ਦੁਸ਼ਮਣ ਵਜੋਂ ਕੰਮ ਕਰ ਰਹੇ ਹਨ। ਨਿੱਕੀ ਨੇ ਕਿਹਾ ਕਿ ਪਾਕਿਸਤਾਨ ਸਾਡੇ ਦਿੱਤੇ ਪੈਸਿਆਂ ਨਾਲ ਅੱਤਵਾਦ ਪਾਲ ਰਿਹਾ ਹੈ।
ਪੁਰਾਣੀ ਤਸਵੀਰ
ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਨੇ ਹੋਰਾਂ ਦੇਸ਼ਾਂ ਪ੍ਰਤੀ ਸਖ਼ਤ ਰੁਖ਼ ਅਖਿਤਾਰ ਕਰ ਲਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਦੇਸ਼ਾਂ ਨੂੰ ਵਿੱਤੀ ਮਦਦ ਦਿੱਤੀ ਪਰ ਉਹੀ ਦੇਸ਼ ਉਨ੍ਹਾਂ ਵਿਰੁੱਧ ਸੰਯੁਕਤ ਰਾਸ਼ਟਰ 'ਚ ਵੋਟ ਕਰ ਦਿੰਦੇ ਹਨ।