ਪੰਜਾਬ

punjab

ETV Bharat / international

ਹੁਣ ਸਾਈਬਰ ਹਮਲਿਆਂ ਦੇ ਲਈ ਜ਼ਿੰਮੇਵਾਰ ਦੇਸ਼ਾਂ 'ਤੇ ਹੋਵੇਗੀ ਸਖ਼ਤ ਕਾਰਵਾਈ - ਸਮਰਥਨ ਉੱਤੇ ਅਮਰੀਕਾ ਨੇ ਖ਼ੁਸ਼ੀ ਜਾਹਰ ਕੀਤੀ

ਭਰੋਸੇਮੰਦ ਅਤੇ ਸੁਰੱਖਿਅਤ ਸਾਈਬਰ ਸਪੇਸ ਦੇ ਲਈ ਯੂਰਪੀਅਨ ਯੂਨੀਅਨ ਵੱਲੋਂ ਮਿਲੇ ਸਮਰਥਨ 'ਤੇ ਅਮਰੀਕਾ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ ਅਤੇ ਸਾਈਬਰ ਨਿਯਮ ਢਾਂਚੇ ਉਪਰ ਕੰਮ 'ਤੇ ਜ਼ੋਰ ਦਿੱਤਾ ਹੈ।

ਹੁਣ ਸਾਈਬਰ ਹਮਲਿਆਂ ਦੇ ਲਈ ਜ਼ਿੰਮੇਵਾਰ ਦੇਸ਼ਾਂ ਉੱਤੇ ਹੋਵੇਗੀ ਸਖ਼ਤ ਕਾਰਵਾਈ
ਤਸਵੀਰ

By

Published : Jul 31, 2020, 9:52 PM IST

ਵਾਸ਼ਿੰਗਟਨ: ਮੀਡੀਆ ਰਿਪੋਰਟਾਂ ਦੇ ਅਨੁਸਾਰ ਯੂਰੀਪੀਅਨ ਯੂਨੀਅਨ ਨੇ ਰੂਸ, ਚੀਨ ਤੇ ਉੱਤਰੀ ਕੋਰੀਆ ਦੇ 6 ਵਿਅਕਤੀਆਂ ਤੇ ਤਿੰਨ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਯੂਰਪੀਅਨ ਯੂਨੀਅਨ ਦੇ ਅਨੁਸਾਰ ਇਹ ਵੱਖ-ਵੱਖ ਸਾਈਬਰ ਹਮਲਿਆਂ ਦੇ ਲਈ ਜ਼ਿੰਮੇਵਾਰ ਹਨ।

ਅਮਰੀਕਾ ਨੇ ਯੂਰਪੀਅਨ ਯੂਨੀਅਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਅਮਰੀਕਾ ਨੇ ਯੂਰਪੀਅਨ ਯੂਨੀਅਨ ਦੇ ਉੱਚ ਅਧਿਕਾਰੀ ਜੋਸੇਫ਼ ਬੋਰੇਲ ਦੇ ਇਸ ਐਲਾਨ ਦਾ ਸਵਾਗਤ ਕੀਤਾ ਜਿਸ ਵਿੱਚ ਯੂਰਪੀਅਨ ਯੂਨੀਅਨ ਨੇ ਸਾਈਬਰ ਨਿਯਮ ਢਾਂਚੇ 'ਤੇ ਕੰਮ ਕਰਨ ਦੀ ਗੱਲ ਆਖੀ ਹੈ।

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ (ਯੂਐਸਏ) ਅਤੇ ਯੂਰਪੀਅਨ ਯੂਨੀਅਨ ਅੰਤਰਰਾਸ਼ਟਰੀ ਪੱਧਰ 'ਤੇ ਭਰੋਸੇਯੋਗ ਅਤੇ ਸੁਰੱਖਿਅਤ ਸਾਈਬਰ ਸਪੇਸ ਚਾਹੁੰਦੇ ਹਨ ਤਾਂ ਜੋ ਅਸਥਿਰਤਾ ਅਤੇ ਰੁਕਾਵਟ ਭਰੀਆਂ ਗਤੀਵਿਧੀਆਂ 'ਤੇ ਲਗਾਏ ਗਏ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਸਾਈਬਰ ਗਤੀਵਿਧੀਆਂ ਦੀ ਦੁਰਵਰਤੋਂ ਕਰਨ ਵਾਲਿਆਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਮਰਥਨ ਕਰਦਾ ਹੈ। ਪੋਮਪਿਓ ਨੇ ਯੂਰਪੀਅਨ ਯੂਨੀਅਨ ਦੇ ਇਸ ਫ਼ੈਸਲੇ ਨੂੰ ਇੱਕ ਮੀਲ ਪੱਥਰ ਦੱਸਿਆ ਹੈ।

ਪੋਮਪਿਓ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ, ਇਸ ਦੇ ਮੈਂਬਰ ਦੇਸ਼ਾਂ ਤੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਨਾਲ ਲਗਾਤਾਰ ਕੰਮ ਕਰਨਾ ਜਾਰੀ ਰੱਖਾਂਗੇ, ਜੋ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰਦੇ ਹਨ। ਸ਼ਾਂਤੀ ਵਿੱਚ ਵਿਸ਼ਵਾਸ਼ ਕਰਦੇ ਹਨ ਤੇ ਭਰੋਸੇਯੌਗ ਤੇ ਸੁਰੱਖਿਅਤ ਸਾਈਬਰ ਸਪੇਸ ਚਾਹੁੰਦੇ ਹਨ।

ABOUT THE AUTHOR

...view details