ਪੰਜਾਬ

punjab

ETV Bharat / international

ਅਮਰੀਕਾ ਦੇ ਸਪਰਿੰਗਫੀਲਡ ਵਿਸ਼ਵ ਸਭਿਆਚਾਰਕ ਮੇਲੇ ਵਿੱਚ ਦਸਤਾਰ ਬਣੀ ਖਿੱਚ ਦਾ ਕੇਂਦਰ - ਸਪਰਿੰਗਫੀਲਡ ਵਿਸ਼ਵ ਸਭਿਆਚਾਰਕ ਮੇਲਾ

ਅਮਰੀਕਾ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿੱਚ 23ਵਾਂ ਵਿਸ਼ਵ ਪੱਧਰੀ ਸਭਿਆਚਾਰਕ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦਸਤਾਰ ਖਿੱਚ ਦਾ ਕੇਂਦਰ ਬਣੀ।

ਸਪਰਿੰਗਫੀਲਡ ਵਿਸ਼ਵ ਸਭਿਆਚਾਰਕ ਮੇਲਾ

By

Published : Oct 24, 2019, 2:05 PM IST

ਡੇਟਨ: ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 23ਵਾਂ ਵਿਸ਼ਵ ਪੱਧਰੀ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਅਮਰੀਕਾ ਵਿਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸਭਿਆਚਾਰਕ ਮੇਲੇ ਲੱਗਦੇ ਹਨ।

ਸਿਟੀ ਹਾਲ ਪਲਾਜ਼ਾ ਵਿਖੇ 23ਵਾਂ ਵਿਸ਼ਵ ਪੱਧਰੀ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ

ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸਭਿਆਚਾਰ, ਸੰਗੀਤ ਅਤੇ ਨਾਚਾਂ ਵਿੱਚ ਸਾਂਝਾਂ ਅਤੇ ਵਖਰੇਵਿਆਂ ਤੋਂ ਜਾਣਕਾਰੀ ਮਿਲਦੀ ਹੈ। ਆਪੋ ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ ਬਹਿਣੀ ਆਦਿ ਬਾਰੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿੱਥੇ ਇਹ ਮੇਲੇ ਅਮਰੀਕਨਾਂ ਨੂੰ ਜਾਣਕਾਰੀ ਦਿੰਦੇ ਹਨ, ਉਥੇ ਅਮਰੀਕਾ ਵਿੱਚ ਵੱਸਦੇ ਲੋਕਾਂ ਨੂੰ ਆਪੋ ਆਪਣੇ ਮੁਲਕ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ।

ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖਾਂ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ

ਸਪਰਿੰਗਫੀਲਡ ਦੇ ਇਸ ਮੇਲੇ ਵਿਚ ਇੱਥੋਂ ਦੇ ਵਸਨੀਕ ਅਵਤਾਰ ਸਿੰਘ ਪਰਿਵਾਰ ਸਮੇਤ ਪਿਛਲੇ 21 ਸਾਲਾਂ ਤੋਂ ਭਾਗ ਲੈਂਦੇ ਹਨ। ਉਹ ਨੇੜਲੇ ਸ਼ਹਿਰ ਡੇਟਨ, ਸਿਨਸਿਨਾਟੀ ਤੇ ਕੋਲੰਬਸ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ।

ਲੋਕਾਂ ਵਲੋਂ ਖੁਸ਼ੀ ਖੁਸ਼ੀ ਦਸਤਾਰਾਂ ਸਜਾਈਆਂ ਗਈਆਂ

ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖਾਂ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਲੋਕਾਂ ਵਲੋਂ ਖੁਸ਼ੀ ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਮੇਲੇ ਵਿਚ ਜਦ ਹੀ ਦਸਤਾਰਾਂ ਬਨਣੀਆਂ ਸ਼ੁਰੂ ਕੀਤੀਆ ਗਈਆ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਵੱਡੀ ਗਿਣਤੀ ਵਿਚ ਦਸਤਾਰਾਂ ਸਜਾਈਆਂ ਗਈਆਂ। ਸਿੱਖਾਂ ਅਤੇ ਉਨਾਂ ਦੀ ਨਿਵਕੇਲੀ ਪਛਾਣ ਤੋਂ ਜਾਣੂ ਕਰਾਉਣ ਲਈ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸਿਖ ਫੋਜੀਆਂ, ਸਿੱਖਾਂ ਦੀ ਦਸਤਾਰ, ਕੇਸਾਂ ਤੇ ਸਿੱਖਾਂ ਨਾਲ ਸੰਬੰਧਿਤ ਹੋਰ ਤਸਵੀਰਾਂ ਵੀ ਇਸ ਪ੍ਰਦਰਸ਼ਨੀ ਵਿਚ ਰਖੀਆਂ ਗਈਆਂ।

ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ

ਸਪਰਿੰਗਫੀਲਡ ਦੇ ਪੁਲਿਸ ਚੀਫ ਲੀ ਗ੍ਰਾਫ ਵੀ ਸਿੱਖਸ ਇਨ ਅਮਰੀਕਾ ਦੇ ਬੂਥ ਤੇ ਆਏ। ਉਹਨਾਂ ਨੇ ਹੁਸਟਨ ਵਿਖੇ ਸਿੱਖ ਪਛਾਣ ਨੂੰ ਕਾਇਮ ਰੱਖਦੇ ਸ਼ਹੀਦ ਹੋਏ ਦਸਤਾਰਧਾਰੀ ਡਿਪਟੀ ਸ਼ੈਰੀਫ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ। ਡੇਟਨ ਦੇ ਵਸਨੀਕ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨਾਲ ਗੱਲਬਾਤ ਕਰਦਿਆਂ ਪੁਲਿਸ ਚੀਫ ਨੇ ਸਿੱਖਾਂ ਨੂੰ ਸਪਰਿੰਗਫੀਲਡ ਪੁਲਿਸ ਵਿਚ ਸਿੱਖੀ ਸਰੂਪ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਸਿੱਖਾਂ ਨੂੰ ਹਾਲੇ ਅਮਰੀਕਾ ਦੇ ਸਿਰਫ ਕੁੱਝ ਸ਼ਹਿਰਾਂ ਵਿਚ ਸਿੱਖੀ ਸਰੂਪ ਵਿਚ ਸ਼ਾਮਲ ਹੋਣ ਦੀ ਆਗਿਆ ਹੈ। ਇਸ ਪੇਸ਼ਕਸ਼ ਦਾ ਸਿਖ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ ਹੈ।

ਇਸ ਮੇਲੇ ਵਿੱਚ ਦਸਤਾਰ ਖਿੱਚ ਦਾ ਕੇਂਦਰ ਬਣੀ

ਮੇਅਰ ਵਾਰਨ ਕੋਪ ਨੇ ਉਦਘਾਟਨ ਦੀ ਰਸਮ ਅਦਾ ਕੀਤੀ। ਉਪਰੰਤ ਵੱਖ-ਵੱਖ ਮੁਲਕਾਂ ਤੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਗਿੱਧਾ ਤੇ ਭੰਗੜਾ ਵੀ ਸ਼ਾਮਲ ਸਨ। ਕੋਲਬੰਸ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਢੋਲ ਦੇ ਡਗੇ ਉੱਤੇ ਅਮਰੀਕੀ ਨੱਚਣ ਲਾ ਦਿੱਤੇ। ਇਸ ਪਿੱਛੋਂ ਗਿੱਧੇ ਅਤੇ ਭੰਗੜੇ ਨੇ ਵੀ ਖ਼ੂਬ ਰੰਗ ਬੰਨ੍ਹਿਆ। ਡੇਟਨ ਤੋਂ ਏ ਐਂਡ ਏ ਫੋਟੋਗ੍ਰਾਫੀ ਨੇ ਮੇਲੇ ਦੀਆਂ ਅਨਮੋਲ ਯਾਦਾਂ ਨੂੰ ਕੈਮਰਾਬੰਦ ਕੀਤਾ।

ਵੱਖ-ਵੱਖ ਮੁਲਕਾਂ ਤੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਗਿੱਧਾ ਤੇ ਭੰਗੜਾ ਵੀ ਸ਼ਾਮਲ ਸਨ

ABOUT THE AUTHOR

...view details