ਸਿਨਸਿਨਾਟੀ: ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਵਿੱਚ ਐਤਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ਉੱਤੇ ਗੋਲੀਬਾਰੀ ਹੋਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੁਆਂਢੀ ਏਵੋਨਡੇਲ ਵਿੱਚ ਗੋਲੀਬਾਰੀ ਵਿੱਚ ਜ਼ਖਮੀ ਹੋਏ 21 ਸਾਲਾ ਐਂਟੋਨੀਓ ਬਲੇਅਰ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਸਹਾਇਕ ਥਾਣਾ ਮੁਖੀ ਪੌਲ ਨਿਊਡੀਗੇਟ ਮੁਤਾਬਕ, ਸ਼ਹਿਰ ਦੇ ਓਵਰ-ਦਿ-ਰਿਨੇ ਖੇਤਰ ਵਿੱਚ ਹੋਈ ਫਾਇਰਿੰਗ ਦੀ ਇੱਕ ਘਟਨਾ ਵਿੱਚ 10 ਵਿਅਕਤੀਆਂ ਨੂੰ ਗੋਲੀ ਲੱਗੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੀ ਪਛਾਣ 34 ਸਾਲਾ ਰੌਬਰਟ ਰੋਗਰਸ ਅਤੇ 30 ਸਾਲਾ ਜੈਕਵਿਜ ਗ੍ਰਾਂਟ ਵਜੋਂ ਹੋਈ ਹੈ।
ਗੋਲੀਬਾਰੀ ਵਿੱਚ ਮਾਰੇ ਗਏ ਚੌਥੇ ਵਿਅਕਤੀ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਗਏ। ਇਸ ਤੋਂ ਇਲਾਵਾ, ਆਸ ਪਾਸ ਦੇ ਵਾਲਨਟ ਹਿਲਸ ਵਿਚ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਐਵੋਂਡੇਲ ਵਿਚ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਜਿੱਥੇ ਪੁਲਿਸ ਅਨੁਸਾਰ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਡੇਢ ਘੰਟੇ ਦੇ ਅੰਤਰ ਉੱਤੇ ਗੋਲੀਬਾਰੀ ਦੀਆਂ 3 ਘਟਨਾਵਾਂ
ਮੀਡੀਆ ਸੰਸਥਾਵਾਂ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਇਹ ਘਟਨਾਵਾਂ ਇਕ ਦੂਜੇ ਤੋਂ ਡੇਢ ਘੰਟੇ ਦੇ ਅੰਤਰਾਲ ‘ਤੇ ਵਾਪਰੀਆਂ। ਨਿਊਡੀਗੇਟ ਨੇ ਕਿਹਾ ਕਿ ਇਹ ਤਿੰਨੋਂ ਘਟਨਾਵਾਂ ਇਕ ਦੂਜੇ ਤੋਂ ਵੱਖਰੀਆਂ ਲੱਗਦੀਆਂ ਹਨ ਪਰ ਭਿਆਨਕ ਹਨ।