ਸਯੁੰਕਤ ਰਾਸ਼ਟਰ: ਖੇਤੀ ਕਾਨੂੰਨਾਂ ਦੇ ਵਿਰੁੱਧ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨਾਂ ਦੇ ਅੰਦੋਲਨ ਦਾ ਪੱਖ ਸੰਯੁਕਤ ਰਾਸ਼ਟਰ ਦੇ ਸਕਤਰ ਜਨਰਲ ਬੁਲਾਰੇ ਐਂਟੋਨੀਓ ਗੁਟੇਰੇਜ਼ ਨੇ ਪੂਰਿਆ। ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸ਼ਾਂਤੀਪੂਰਵਕ ਢੰਗ ਨਾਲ ਰੋਸ ਜਾਹਿਰ ਕਰਨ ਦਾ ਹੱਕ ਸਭ ਨੂੰ ਹੈ ਤੇ ਉਨ੍ਹਾਂ ਨੂੰ ਅਜਿਹਾ ਕਰਨ ਦੇਣਾ ਚਾਹੀਦਾ ਹੈ।
ਐਂਟੋਨੀਓ ਗੁਟੇਰੇਸ ਦੇ ਬੁਲਾਰੇ ਦਾ ਬਿਆਨ
ਕਿਸਾਨੀ ਅੰਦੋਲਨ ਦਾ ਸਾਥ ਦਿੰਦਿਆਂ ਉਨ੍ਹਾਂ ਨੇ ਕਿਹਾ,"ਜਿਥੋਂ ਤੱਕ ਭਾਰਤ ਦਾ ਸਵਾਲ ਹੈ, ਇਸ ਮਾਮਲੇ 'ਚ ਮੈਂ ਉਹੀ ਕਹਾਂਗਾਂ ਜੋ ਹੋਰਾਂ ਬਾਰੇ ਕਹਿੰਦਾ ਹਾਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਦਾ ਹੱਕ ਸਭ ਨੂੰ ਹੈ।"
ਭਾਰਤ ਨੂੰ ਅੰਦੋਲਨ 'ਤੇ ਵਿਦੇਸ਼ੀ ਲੀਡਰਾਂ ਦੀ ਟਿੱਪਣੀ ਤੋਂ ਇਤਰਾਜ਼
ਬੀਤੇ ਦਿਨਾਂ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਦੇ ਪੱਖ 'ਚ ਬੋਲੇ ਸੀ ਤੇ ਜਿਸ ਤੋਂ ਭਾਰਤ ਸਰਕਾਰ ਨੂੰ ਇਤਰਾਜ਼ ਸੀ। ਭਾਰਤੀ ਵਿਦੇਸ਼ੀ ਮੰਤਰਾਲੇ ਨੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।