ਮਿਆਮੀ: ਅਮਰੀਕਾ ਵਿੱਚ ਸਰਹੱਦੀ ਟੈਕਸ ਅਧਿਕਾਰੀਆਂ ਨੇ ਵੈਨੇਜ਼ੁਏਲਾ ਜਾ ਰਹੇ ਇੱਕ ਨਿੱਜੀ ਜਹਾਜ਼ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਇੱਕ ਸਨਾਇਪਰ ਰਾਇਫ਼ਲ ਸਮੇਤ 82 ਬੰਦੂਕਾਂ ਅਤੇ 63,000 ਕਾਰਤੂਸ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਅਮਰੀਕੀ ਅਧਿਕਾਰੀ ਨੇ ਦਿੱਤੀ ਹੈ।
ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਭਾਰੀ ਮਾਤਰਾ ਦੇ ਵਿੱਚ ਨਕਦੀ ਅਤੇ ਸਮਾਨ ਦੀ ਤਸਕਰੀ ਕਰਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਵੈਨੇਜ਼ੁਏਲਾ ਦੇ ਲੁਇਸ ਅਲਬਰਟੋ ਪੈਟਿਨੋ ਅਤੇ ਗ੍ਰੇਗਰੀ ਮੈਂਡੇਜ ਨਾਂਅ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।