ਹੈਦਰਾਬਾਦ: 19 ਸਾਲ ਪਹਿਲਾਂ 11 ਸਤੰਬਰ ਦਾ ਦਿਨ ਅਮਰੀਕੀਆਂ ਲਈ ਭਿਆਨਕ ਦਿਨ ਸੀ ਜਿਸ ਨੇ ਅੱਤਵਾਦ ਦਾ ਅਸਲ ਚਿਹਰਾ ਦਿਖਾਇਆ ਕਿਉਂਕਿ ਇਸ ਵਿਨਾਸ਼ਕਾਰੀ ਹਮਲੇ ਨੇ ਲਗਭਗ 3,000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੈਂਟਾਗਨ ਨੂੰ ਇਕ ਡੂੰਘੇ ਸਦਮੇ ਵਿਚ ਛੱਡ ਦਿੱਤਾ।
ਇਸ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਇੱਕ ਅਜਿਹਾ ਜ਼ਖਮ ਦਿੱਤਾ ਜਿਸ ਦੇ ਨਿਸ਼ਾਨ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੇ।
ਦਰਅਸਲ ਪੱਛਮੀ ਤੱਟ 'ਤੇ ਪਹੁੰਚਣ ਵਾਲੇ ਚਾਰ ਅਮਰੀਕੀ ਹਵਾਈ ਜਹਾਜ਼ਾਂ ਨੂੰ 19 ਲੋਕਾਂ ਨੇ ਅਗਵਾ ਕਰ ਲਿਆ ਸੀ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਵਿਸ਼ਵ ਪ੍ਰਸਿੱਧ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕਾ ਦੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ।
ਸਭ ਤੋਂ ਵੱਧ ਮੌਤਾਂ ਵਰਲਡ ਟ੍ਰੇਡ ਸੈਂਟਰ 'ਚ ਹੋਈਆਂ ਜਿੱਥੇ ਹਾਈਜੈਕ ਹੋਏ ਅਮਰੀਕਨ ਏਅਰ ਲਾਈਨ ਦੇ ਜਹਾਜ਼ 11 ਅਤੇ ਯੂਨਾਈਟਿਡ ਏਅਰਲਾਇੰਸ ਦੇ ਜਹਾਜ਼ 175 ਨੇ ਇਮਾਰਤ ਦੇ ਉੱਤਰੀ ਅਤੇ ਦੱਖਣੀ ਟਾਵਰਾਂ ਵਿਚ ਟਕਰਾਉਣ ਨਾਲ 2753 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੇ ਸਮੇਂ ਸਿਰਫ 5 ਲੋਕ ਹੀ ਬਚੇ ਅਤੇ ਲਗਭਗ 10,000 ਜ਼ਖਮੀ ਹੋਏ।