ਵੈਨਕੂਵਰ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ 87 ਮੈਂਬਰਾਂ ਦੀ ਅਸੈਂਬਲੀ ਵਿੱਚ 8 ਪੰਜਾਬੀਆਂ ਦੀ ਵੀ ਚੋਣ ਹੋਈ ਹੈ।
ਸ਼ਨੀਵਾਰ ਨੂੰ ਕਰਵਾਈਆਂ ਗਈਆਂ ਚੋਣਾਂ ਦੇ ਵਿੱਚ 27 ਭਾਰਤੀਆਂ ਦੀ ਚੋਣ ਹੋਈ, ਜਿਨ੍ਹਾਂ ਵਿੱਚੋਂ 8 ਪੰਜਾਬੀ ਵੀ ਸ਼ਾਮਲ ਹਨ।
8 ਜੇਤੂ ਪੰਜਾਬੀ ਕੈਨੇਡਾ ਦੀ ਮੌਜੂਦਾ ਸੱਤਾ ਵਾਲੀ ਪਾਰਟੀ ਨਿਊ ਡੈਮਿਕ੍ਰੇਟਿਕ ਪਾਰਟੀ ਦੇ ਮੈਂਬਰ ਹਨ, ਜੋ ਕਿ 87 ਮੈਂਬਰਾਂ ਦੇ ਹਾਊਸ ਵਿੱਚੋਂ 55 ਸੀਟਾਂ ਨਾਲ ਮੋਹਰੀ ਹਨ।
8 ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ 'ਚ ਬਣੇ ਐੱਮ.ਐੱਲ.ਏ ਮਸ਼ਹੂਰ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਇਤਿਹਾਸ ਸਿਰਜਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪਹਿਲੇ ਦਸਤਾਰਧਾਰੀ ਐੱਮ.ਐੱਲ.ਏ ਵਜੋਂ ਅਹੁਦਾ ਸਾਂਭਿਆ ਹੈ। ਇਥੋਂ ਤੱਕ ਸੂਬੇ ਨੇ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਐੱਮ.ਐੱਲ.ਏ ਦੇ ਤੌਰ ਉੱਤੇ ਚੁਣਿਆ ਹੈ।
ਸਿੰਘ ਨੇ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਮੈਂਬਰ ਸਾਬਕਾ ਪੱਤਰਕਾਰ ਜੱਸ ਜੌਹਲ ਨੂੰ ਮਾਤ ਦਿੱਤੀ ਹੈ।
ਜਿਹੜੇ ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਉਹ ਜ਼ਿਆਦਾਤਰ ਪੰਜਾਬੀਆਂ ਦੇ ਆਬਾਦੀ ਵਾਲੇ ਸ਼ਹਿਰ ਸਰੀ ਵਿੱਚ ਦਰਜ ਕੀਤੀਆਂ ਹਨ।
ਜੇਤੂਆਂ ਵਿੱਚ ਰਾਜ ਚੌਹਾਨ, ਜਗਰੂਪ ਸਿੰਘ, ਰਵੀ ਕਾਹਲੋਂ, ਰਚਨਾ ਸਿੰਘ, ਹੈਸੀ ਬੈਂਸ, ਅਮਨ ਸਿੰਘ, ਜਿੰਨੀ ਸਿੰਸ ਅਤੇ ਨਿੱਕੀ ਸ਼ਰਮਾ ਸ਼ਾਮਲ ਹਨ।