ਪੰਜਾਬ

punjab

ETV Bharat / international

ਅਮਰੀਕਾ 'ਚ 150 ਦਿਨਾਂ 'ਚ ਲੱਗੇ 300 ਕਰੋੜ ਟੀਕੇ - ਅਮਰੀਕਾ ਦੇ ਰਾਸ਼ਟਰਪਤੀ

ਰਾਸ਼ਟਰਪਤੀ ਜੋ ਬਿਡੇਨ ਨੇ ਘੋਸ਼ਣਾ ਕੀਤੀ ਹੈ, ਕਿ ਅਹੁਦਾ ਸੰਭਾਲਣ ਤੋਂ ਬਾਅਦ 150 ਦਿਨਾਂ ਵਿੱਚ ਕੋਰੋਨਾ ਵਾਇਰਸ ਟੀਕਿਆਂ ਦੀਆਂ 300 ਕਰੋੜ ਖੁਰਾਕਾਂ ਲਗਾਈਆਂ ਗਈਆਂ ਹਨ। ਜੋ ਬਿਡੇਨ ਨੇ ਇਸਦਾ ਕਾਰਨ ਵਿਗਿਆਨੀਆਂ, ਕੰਪਨੀਆਂ, ਅਮਰੀਕੀ ਲੋਕਾਂ ਅਤੇ ਉਸਦੀ ਸਰਕਾਰ ਦੇ ਯਤਨਾਂ ਨੂੰ ਦਿੱਤਾ।

ਅਮਰੀਕਾ 'ਚ 150 ਦਿਨਾਂ 'ਚ ਲੱਗੇ 300 ਕਰੌੜ ਟੀਕੇ
ਅਮਰੀਕਾ 'ਚ 150 ਦਿਨਾਂ 'ਚ ਲੱਗੇ 300 ਕਰੌੜ ਟੀਕੇ

By

Published : Jun 19, 2021, 8:25 PM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਘੋਸ਼ਣਾ ਕੀਤੀ ਹੈ, ਕਿ ਅਹੁਦਾ ਸੰਭਾਲਣ ਤੋਂ ਬਾਅਦ 150 ਦਿਨਾਂ ਵਿੱਚ ਦੇਸ਼ ਵਿੱਚ ਐਂਟੀ ਕੋਰੋਨਾ ਵਾਇਰਸ ਟੀਕਿਆਂ ਦੀਆਂ 300 ਕਰੋੜ ਖੁਰਾਕਾਂ ਲਗਾਈਆਂ ਗਈਆਂ।

ਜੋ ਬਿਡੇਨ ਨੇ ਇਸਦਾ ਖਿਤਾਬ ਵਿਗਿਆਨੀਆਂ, ਕੰਪਨੀਆਂ, ਅਮਰੀਕੀ ਲੋਕਾਂ ਅਤੇ ਉਸਦੀ ਸਰਕਾਰ ਦੇ ਯਤਨਾਂ ਨੂੰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ 65 ਪ੍ਰਤੀਸ਼ਤ ਬਾਲਗਾਂ ਨੂੰ ਘੱਟੋ ਘੱਟ ਇੱਕ ਖੁਰਾਕ ਲੱਗੀ ਹੈ, ਜੋ ਕਿ ਇਸ ਗਰਮੀ ਵਿੱਚ ਹਲਾਤ ਆਮ ਰਹਿਣ ਦੀ ਉਮੀਦ ਹੈ, ਕਾਰੋਬਾਰ ਦੁਬਾਰਾ ਖੁੱਲ੍ਹਣਗੇ ਅਤੇ ਭਰਤੀਆਂ ਕਰਨਗੇ।

ਰਾਸ਼ਟਰਪਤੀ ਨੇ ਕਿਹਾ, ਕਿ ਪਿਛਲੇ ਸਾਲ ਦੇ ਮੁਕਾਬਲੇ ਅਗਲੀਆਂ ਗਰਮੀਆਂ ਵਿੱਚ ਸਥਿੱਤੀ ਵੱਖਰੀ ਹੋਵੇਗੀ, ਮੈਂ ਅਰਦਾਸ ਕਰਦਾ ਹਾਂ, ਕਿ ਇਸ ਵਾਰ ਗਰਮੀ ਖੁਸ਼ਹਾਲੀ ਲੈ ਕੇ ਆਵੇ, ਤੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਕਿਹਾ, ਕਿ 1 ਜੂਨ ਤੱਕ ਅਮਰੀਕਾ ਵਿੱਚ 30 ਕਰੋੜ 50 ਲੱਖ ਖੁਰਾਕ ਦਿੱਤੀ ਗਈ ਸੀ ,ਲਗਭਗ 14 ਕਰੌੜ 16 ਲੱਖ ਲੋਕਾਂ, ਜਾਂ ਯੂ.ਐਸ.ਏ ਦੀ ਆਬਾਦੀ ਦਾ 42.6 ਪ੍ਰਤੀਸ਼ਤ ਪੂਰੀ ਤਰ੍ਹਾਂ ਟੀਕੇ ਲਗਵਾਏ ਗਏ ਹਨ।

ਅਮਰੀਕਾ ਵਿੱਚ, ਲਗਭਗ ਦੋ ਹਫ਼ਤੇ ਪਹਿਲਾਂ, ਲਗਭਗ 20 ਲੱਖ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਇਆ ਜਾਂ ਰਿਹਾ ਸੀ, ਪਰ ਇਹ ਰਫ਼ਤਾਰ ਹੁਣ ਹੌਲੀ ਹੋ ਗਈ ਹੈ। ਜਿਸ ਕਾਰਨ ਜੋ ਬਿਡੇਨ ਦਾ ਘੱਟੋ ਘੱਟ ਆਬਾਦੀ ਦੇ 70 ਪ੍ਰਤੀਸ਼ਤ ਨੂੰ 4 ਜੁਲਾਈ ਤੱਕ ਅੰਸ਼ਕ ਤੌਰ 'ਤੇ ਟੀਕਾ ਲਗਾਉਣ ਦਾ ਟੀਚਾ ਖਤਰੇ ਵਿੱਚ ਆ ਰਿਹਾ ਹੈ। ਬਿਡੇਨ ਪ੍ਰਸ਼ਾਸਨ ਦਾ ਕਹਿਣਾ ਹੈ, ਕਿ ਟੀਕਾਕਰਨ ਦੇ 70 ਪ੍ਰਤੀਸ਼ਤ ਟੀਚੇ ਨੂੰ ਪੂਰਾ ਨਹੀਂ ਕੀਤਾ ਜਾਂ ਸਕਦਾ, ਪਰ ਇਸਦਾ ਅਮਰੀਕਾ ਦੀ ਸਮੁੱਚੀ ਸਿਹਤਯਾਬੀ 'ਤੇ ਬਹੁਤ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ:-RIP Milkha Singh: ਫਰਹਾਨ, ਪ੍ਰਿਯੰਕਾ, ਸ਼ਾਹਰੁਖ ਅਤੇ ਹੋਰਾਂ ਨੇ 'ਫਲਾਇੰਗ ਸਿੱਖ' ਨੂੰ ਦਿੱਤੀ ਸ਼ਰਧਾਂਜਲੀ

ABOUT THE AUTHOR

...view details