ਨਿਊਯਾਰਕ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਕਹਿਰ ਮਚਾਇਆ ਹੋਇਆ ਹੈ। ਇਸ ਤੋਂ ਬਚਾਅ ਲਈ ਸਿਹਤ ਮਾਹਰਾਂ ਵੱਲੋਂ ਹੱਥ ਧੋਣ, ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਣ ਅਤੇ ਸੈਨੀਟਾਈਜ਼ਰ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਵਿੱਚ ਅਮਰੀਕਾ ਦੇ 2 ਭਰਾਵਾਂ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਸੈਨੇਟਾਈਜ਼ਰ ਦੀਆਂ 18000 ਬੋਤਲਾਂ ਖ਼ਰੀਦ ਲਈਆਂ। ਜਦੋਂ ਸੈਨੇਟਾਈਜ਼ਰ ਦੀ ਮੰਗ ਵਧੀ ਤਾਂ ਉਨ੍ਹਾਂ ਨੇ ਉਸ ਨੂੰ ਐਮਾਜ਼ੋਨ ਰਾਹੀਂ 70 ਰੁਪਏ ਡਾਲਰ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸੈਨੇਟਾਈਜ਼ਰ ਦੀ ਜਮ੍ਹਾਖ਼ੋਰੀ ਕਰਨ ਵਾਲੇ 2 ਭਰਾਵਾਂ ਮੈਟ ਅਤੇ ਨੋਓ ਕਾਲਵਿਨ ਨੂੰ ਟੈਨੇਸੀ ਤੋਂ ਫੜਿਆ ਗਿਆ ਹੈ। ਮੈਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਪਹਿਲੀ ਮੌਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਸੈਨੇਟਾਈਜ਼ਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।