ਪੰਜਾਬ

punjab

ETV Bharat / international

ਟਰੰਪ ਦੀ ਚੋਣ ਰੈਲੀਆਂ ਵਿੱਚ ਸ਼ਾਮਲ 130 ਗੁਪਤ ਸੇਵਾ ਏਜੰਟ ਪਾਏ ਗਏ ਕੋਰੋਨਾ ਸੰਕਰਮਿਤ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਯੂਐਸ ਦੇ ਸੈਕ੍ਰੇਟ ਸਰਵਿਸ ਦੇ 130 ਤੋਂ ਵੱਧ ਏਜੰਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

ਟਰੰਪ ਦੀ ਚੋਣ ਰੈਲੀਆਂ ਵਿੱਚ ਸ਼ਾਮਲ 130 ਗੁਪਤ ਸੇਵਾ ਏਜੰਟ ਪਾਏ ਗਏ ਕੋਰੋਨਾ ਸੰਕਰਮਿਤ
ਟਰੰਪ ਦੀ ਚੋਣ ਰੈਲੀਆਂ ਵਿੱਚ ਸ਼ਾਮਲ 130 ਗੁਪਤ ਸੇਵਾ ਏਜੰਟ ਪਾਏ ਗਏ ਕੋਰੋਨਾ ਸੰਕਰਮਿਤ

By

Published : Nov 15, 2020, 1:01 PM IST

ਵਾਸ਼ਿੰਗਟਨ: ਮੀਡੀਆ ਰਿਪੋਰਟਾਂ ਦੇ ਅਨੁਸਾਰ, ਯੂਐਸ ਸੀਕ੍ਰੇਟ ਸਰਵਿਸ ਦੇ 130 ਤੋਂ ਵੱਧ ਏਜੰਟ ਕੋਰੋਨਾ ਨਾਲ ਸੰਕਰਮਿਤ ਪਾਏ ਗਏ, ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਚੋਣ ਰੈਲੀਆਂ ਵਿੱਚ ਸ਼ਾਮਲ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਬਾਹਰ ਜਾਂਦੇ ਹਨ ਤਾਂ ਇਹ ਗੁਪਤ ਸੇਵਾਵਾਂ ਨੂੰ ਉਨ੍ਹਾਂ ਦੀ ਰੱਖਿਆ ਦਾ ਕੰਮ ਸੌਂਪਿਆ ਗਿਆ ਸੀ। ਪਰ ਇਹ ਅਧਿਕਾਰੀ ਹੁਣ ਵ੍ਹਾਈਟ ਹਾਉਸ ਵਿੱਚ ਅਲੱਗ ਰਹਿ ਰਹੇ ਹਨ।

ਸੂਤਰਾਂ ਅਨੁਸਾਰ ਇਹ ਏਜੰਟ 3 ਨਵੰਬਰ ਤੋਂ ਪਹਿਲਾਂ ਟਰੰਪ ਦੀਆਂ ਚੋਣ ਰੈਲੀਆਂ ਦੌਰਾਨ ਸੰਕਰਮਿਤ ਹੋਏ ਸਨ। ਰਿਪੋਰਟ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਏਜੰਸੀ ਦੀ ਪ੍ਰਾਇਮਰੀ ਸਿਕਿਓਰਿਟੀ ਟੀਮ ਦੇ ਏਜੰਟ ਦਾ ਤਕਰੀਬਨ 10 ਫ਼ੀਸਦ ਹਿੱਸਾ ਅਲਗ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ, ਟਰੰਪ, ਉਸਦੇ ਪਰਿਵਾਰਕ ਮੈਂਬਰਾਂ ਅਤੇ ਮੁਹਿੰਮ ਏਜੰਟ ਨੇ ਚੋਣ ਰੈਲੀਆਂ ਦੇ ਮੱਦੇਨਜ਼ਰ ਕੋਰੋਨਾ ਦੇ ਟੈਸਟ ਕਰਵਾਏ ਸੀ। ਜਿਸ ਵਿੱਚ ਉਹ ਪੌਜ਼ੀਟਿਵ ਪਾਏ ਗਏ ਸੀ।

ਜ਼ਿਕਰਯੋਗ ਹੈ ਕਿ ਚੋਣ ਰੈਲੀਆਂ ਦੌਰਾਨ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਅਤੇ ਹੋਰਾਂ ਨੇ ਮਾਸਕ ਨਹੀਂ ਪਹਿਨੇ ਸਨ।

ABOUT THE AUTHOR

...view details