ਸੁਡਾਨ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕ ਉੱਤਰੇ ਸੜਕਾਂ ਤੇ
ਸੁਡਾਨ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉੱਤਰੇ ਪ੍ਰਦਰਸ਼ਨਕਾਰੀਆਂ ਵਿੱਚੋਂ 7 ਦੀ ਹੋਈ ਮੌਤ। ਮਿਲਟਰੀ ਸ਼ਾਸਕਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ 'ਤੇ ਕੀਤੇ ਹਮਲੇ ਤੋਂ ਬਾਅਦ ਲੋਕ ਹਜ਼ਾਰਾਂ ਦੀ ਗਿਣਤੀ ਉੱਤਰੇ ਸੀ ਸੜਕਾਂ ਤੇ।
ਨਵੀਂ ਦਿੱਲੀ :ਲੋਕਤੰਤਰ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਤੇ ਹਮਲਾ ਕਰਨ ਦੇ ਸਿੱਟੇ ਵਜੋਂ ਬੀਤੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਪਤੀ ਭਵਨ ਵੱਲ ਮੋਰਚਾ ਕੱਢਿਆ ਜਿਸ ਦੌਰਾਨ ਅਲੱਗ ਅਲੱਗ ਕਾਰਨਾਂ ਕਰਕੇ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਸਰਕਾਰੀ ਸਮਾਚਾਰ ਏਜੇਂਸੀ ਨੂੰ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ "7 ਲੋਕ ਮਾਰੇ ਗਏ ਹਨ", ਹਾਲਾਂਕਿ ਅਧਿਕਾਰੀ ਨੇ ਲੋਕਾਂ ਦੀ ਪਹਿਚਾਣ ਅਤੇ ਮਰਨ ਦਾ ਕਾਰਨ ਨਹੀਂ ਦੱਸਿਆ। ਅਧਿਕਾਰੀ ਅਨੁਸਾਰ 181 ਹੋਰ ਵੀ ਲੋਕ ਜ਼ਖ਼ਮੀ ਹੋਏ ਹਨ ਜਿੰਨਾ ਵਿੱਚੋਂ 27 ਨੂੰ ਗੋਲੀਆਂ ਲੱਗੀਆਂ ਹਨ।
ਇਸ ਤੋਂ ਇਲਾਵਾ 10 ਜਵਾਨ ਵੀ ਜ਼ਖ਼ਮੀ ਹੋਏ ਹਨ ਜਿੰਨਾ ਵਿੱਚ 3 ਅਰਧ-ਫ਼ੌਜੀ ਰੈਪਿਡ ਸਪੋਰਟਸ ਫੋਰਸ ਦੇ ਹਨ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਦੇ ਡਾਕਟਰਾਂ ਦੀ ਸਮਿਤੀ ਦੇ ਅਨੁਸਾਰ ਦਿਨ ਵੇਲੇ 5 ਪ੍ਰਦਰਸ਼ਨਕਾਰੀ ਮਾਰੇ ਗਏ। ਡਾਕਟਰਾਂ ਨੇ ਇਹ ਵੀ ਦੱਸਿਆ ਕੇ ਫੌਜੀ ਕੌਂਸਲ ਮਿਲਿਟਰੀ ਵੱਲੋਂ ਚਲਾਈਆਂ ਗੋਲੀਆਂ ਨਾਲ ਕਈ ਲੋਕ ਜ਼ਖ਼ਮੀ ਹੋਏ ਹਨ।