ਪੰਜਾਬ

punjab

ETV Bharat / international

ਨਾਈਜੀਰੀਆ ਵਿੱਚ ਸ਼ੱਕੀ ਅੱਤਵਾਦੀਆਂ ਨੇ 40 ਕਿਸਾਨਾਂ ਦੀ ਕੀਤੀ ਹੱਤਿਆ - People from the Borno community

ਇਸਲਾਮਿਕ ਅੱਤਵਾਦੀ ਸਮੂਹ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਘੱਟੋ ਘੱਟ 40 ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਮਛੇਰਿਆਂ ਦੀ ਹੱਤਿਆ ਕਰ ਦਿੱਤੀ।

suspected-extremists-killed-many-farmers-in-nigeria
ਨਾਈਜੀਰੀਆ ਵਿੱਚ ਸ਼ੱਕੀ ਅੱਤਵਾਦੀਆਂ ਨੇ 40 ਕਿਸਾਨਾਂ ਦੀ ਕੀਤੀ ਹੱਤਿਆ

By

Published : Nov 30, 2020, 1:54 PM IST

ਮੈਦੁਗੁੜੀ: ਨਾਈਜੀਰੀਆ ਦੇ ਉੱਤਰੀ ਬੋਰਨੋ ਰਾਜ ਵਿੱਚ ਇਸਲਾਮਿਕ ਅੱਤਵਾਦੀ ਸਮੂਹ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਝੋਨੇ ਦੀ ਖੇਤੀ ਕਰਨ ਵਾਲੇ ਘੱਟੋ ਘੱਟ 40 ਕਿਸਾਨਾਂ ਅਤੇ ਮਛੇਰਿਆਂ ਦੀ ਹੱਤਿਆ ਕਰ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਗੈਰਿਨ ਕੁਆਸ਼ੇਬੇ ਇਲਾਕੇ ਵਿੱਚ ਝੋਨੇ ਦੇ ਖੇਤਾਂ ਵਿੱਚ ਉਦੋਂ ਕੀਤਾ ਗਿਆ ਜਦੋਂ ਬੋਰਨੋ ਕਮਿਊਨਿਟੀ ਦੇ ਲੋਕ ਝੋਨੇ ਦੀ ਕਟਾਈ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਹਮਲਾ ਦਿਨ ਦੇ ਸਮੇਂ ਕੀਤਾ ਗਿਆ ਜਦੋਂ ਲੋਕ ਰਾਜ ਵਿੱਚ 13 ਸਾਲਾਂ ਵਿੱਚ ਪਹਿਲੀ ਵਾਰ ਸਥਾਨਕ ਸਰਕਾਰ ਲਈ ਵੋਟਿੰਗ ਕਰ ਰਹੇ ਸਨ। ਹਾਲਾਂਕਿ, ਕਈ ਸਾਰੇ ਲੋਕਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ।

ਖ਼ਬਰਾਂ ਮੁਤਾਬਕ ਅੱਤਵਾਦੀਆਂ ਨੇ ਇੱਕ ਜਗ੍ਹਾ 'ਤੇ ਕਿਸਾਨਾਂ ਨੂੰ ਇਕੱਠਾ ਕੀਤਾ ਅਤੇ ਫਿਰ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਬੋਰਨੋ ਰਾਜ ਦੀ ਝੋਨੇ ਦੀ ਫਸਲ ਦੀ ਐਸੋਸੀਏਸ਼ਨ ਦੇ ਆਗੂ ਮਲਾਮ ਜਾਬਰਮਰੀ ਨੇ ਇਸ ਕਤਲੇਆਮ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਗੈਰਿਨ ਕੁਆਸ਼ੇਬੇ ਵਿੱਚ ਜਾਬਰਮਾਰੀ ਭਾਈਚਾਰੇ ਦੇ ਝੋਨੇ ਦੇ ਖੇਤਾਂ ‘ਤੇ ਕਿਸਾਨਾਂ 'ਤੇ ਹਮਲਾ ਕੀਤਾ ਗਿਆ ਅਤੇ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਤੱਕ ਤਕਰੀਬਨ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਗਿਣਤੀ 60 ਹੋਣ ਦੀ ਉਮੀਦ ਹੈ।

ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੂ ਬੁਹਾਰੀ ਨੇ ਇਨ੍ਹਾਂ ਹੱਤਿਆਵਾਂ 'ਤੇ ਸੋਗ ਜਤਾਇਆ ਹੈ। ਉਨ੍ਹਾਂ ਕਿਹਾ, ਮੈਂ ਅੱਤਵਾਦੀਆਂ ਵੱਲੋਂ ਬੋਰਨੋ ਸਟੇਟ ਵਿੱਚ ਮਜ਼ਦੂਰ ਕਿਸਾਨਾਂ ਦੀ ਹੱਤਿਆ ਦੀ ਨਿੰਦਾ ਕਰਦਾ ਹਾਂ। ਪੂਰਾ ਦੇਸ਼ ਇਸ ਕਤਲੇਆਮ ਤੋਂ ਦੁਖੀ ਹੈ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਮੇਰਾ ਦੁੱਖ।

ABOUT THE AUTHOR

...view details