ਮਾਪੁਤੋ : ਰੱਖਿਆ ਮੰਤਰੀ ਦੇ ਰੂਪ ਵਿੱਚ ਆਪਣੀ ਪਹਿਲੀ ਵਿਦੇਸ਼ ਯਾਤਰਾ ਉੱਤੇ ਗਏ ਰਾਜਨਾਥ ਸਿੰਘ ਤਿੰਨ ਦਿਨਾਂ ਦੀ ਯਾਤਰਾ ਦੌਰਾਨ ਮੋਜਾਂਬਿਕ ਪਹੁੰਚੇ। ਉਨ੍ਹਾਂ ਯਾਤਰਾ ਦੌਰਾਨ ਫ਼ੌਜੀ ਸਹਿਯੋਗ ਨੂੰ ਮੁੱਖ ਰੱਖਦਿਆਂ 3 ਦੋ-ਪੱਖੀ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ ਜਾਣਗੇ।
ਰੱਖਿਆ ਮੰਤਰੀ ਦਾ ਪਹਿਲਾ ਵਿਦੇਸ਼ੀ ਦੌਰਾ, ਮੋਜਾਂਬਿਕ ਪਹੁੰਚੇ - ਤਿੰਨ ਦੋ-ਪੱਖੀ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ
ਰੱਖਿਆ ਮੰਤਰੀ ਦੇ ਰੂਪ ਵਿੱਚ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਉੱਤੇ ਰਾਜਨਾਥ ਸਿੰਘ ਤਿੰਨ ਦਿਨਾਂ ਯਾਤਰਾ ਉੱਤੇ ਮੋਜਾਂਬਿਕ ਪਹੁੰਚੇ। ਉਨ੍ਹਾਂ ਦੀ ਯਾਤਰਾ ਦੌਰਾਨ ਫ਼ੌਜੀ ਸਹਿਯੋਗ ਨੂੰ ਹੋਰ ਵਧਾਉਣ ਲਈ ਤਿੰਨ ਦੋ-ਪੱਖੀ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ ਜਾਣਗੇ।
ਸਿੰਘ ਨੇ ਦੱਖਣੀ ਅਫ਼ਰੀਕੀ ਦੇਸ਼ ਵਿੱਚ ਆਪਣੇ ਆਗਮਨ ਤੋਂ ਬਾਅਦ ਇੱਕ ਟਵੀਟ ਕਰ ਕੇ ਕਿਹਾ ਕਿ ਭਾਰਤ ਮੋਜਾਂਬਿਕ ਦੇ ਨਾਲ ਮਜ਼ਬੂਤ ਦੋ-ਪੱਖੀ ਸਬੰਧ ਬਣਾਉਣ ਅਤੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਤਿਆਰ ਹੈ। ਉਨ੍ਹਾਂ ਨੇ ਸ਼ਾਮ ਨੂੰ ਮੋਜਾਂਬਿਕ ਰੱਖਿਆ ਬਲ ਦੇ ਫ਼ੌਜ ਛਾਉਣੀ ਦਾ ਦੌਰਾ ਵੀ ਕੀਤਾ।
ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਦੱਸਿਆ ਸੀ ਕਿ ਸਿੰਘ ਆਪਣੀ ਯਾਤਰਾ ਦੌਰਾਨ ਮੋਜਾਂਬਿਕ ਦੇ ਰਾਸ਼ਟਰਪਤੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਕਰਨਗੇ। ਰੱਖਿਆ ਮੰਤਰੀ ਦੀ ਯਾਤਰਾ ਦੌਰਾਨ, ਭਾਰਤ ਮੋਜਾਂਬਕਿ ਨੂੰ ਦੋ ਫ਼ਾਸਟ ਇੰਟਰਸੈਪਟਰ ਕਿਸ਼ਤੀ ਅਤੇ 44 ਐੱਸਯੂਵੀ ਵੀ ਭੇਂਟ ਕਰੇਗਾ।