ਪੰਜਾਬ

punjab

ETV Bharat / international

ਨਾਈਜੀਰੀਆ ਵਿੱਚ ਵਿਰੋਧ ਪ੍ਰਦਰਸ਼ਨ, 51 ਨਾਗਰਿਕ ਅਤੇ 18 ਸੁਰੱਖਿਆ ਕਰਮਚਾਰੀਆਂ ਦੀ ਮੌਤ

ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਤੱਕ ਦੰਗਾਕਾਰੀਆਂ ਨੇ 11 ਪੁਲਿਸ ਮੁਲਾਜ਼ਮ ਅਤੇ ਸੱਤ ਸੈਨਿਕਾਂ ਦੀ ਹੱਤਿਆ ਕਰ ਦਿੱਤੀ। ਬੇਚੈਨੀ ਦਾ ਇਹ ਦੌਰ ਰੁਕਿਆ ਨਹੀਂ ਹੈ। ਉਥੇ ਹੀ, ਮਨੁੱਖੀ ਅਧਿਕਾਰ ਸੰਗਠਨ ਦੇ ਮੁਤਾਬਕ, 12 ਪ੍ਰਦਰਸ਼ਨਕਾਰੀ ਫੌਜੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਮਾਰੇ ਗਏ। ਇਸ ਘਟਨਾ ਦੀ ਅੰਤਰ ਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ।

ਨਾਈਜੀਰੀਆ ਵਿੱਚ ਵਿਰੋਧ ਪ੍ਰਦਰਸ਼ਨ, 51 ਨਾਗਰਿਕ ਅਤੇ 18 ਸੁਰੱਖਿਆ ਕਰਮਚਾਰੀਆਂ ਦੀ ਮੌਤ
ਨਾਈਜੀਰੀਆ ਵਿੱਚ ਵਿਰੋਧ ਪ੍ਰਦਰਸ਼ਨ, 51 ਨਾਗਰਿਕ ਅਤੇ 18 ਸੁਰੱਖਿਆ ਕਰਮਚਾਰੀਆਂ ਦੀ ਮੌਤ

By

Published : Oct 24, 2020, 3:22 PM IST

ਲਾਗੋਸ: ਨਾਈਜੀਰੀਆ ਵਿਚ ਪੁਲਿਸ ਦੀ ਬੇਰਹਿਮੀ ਵਿਰੁੱਧ ਕਈ ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਵਿਚ ਘੱਟੋ ਘੱਟ 51 ਨਾਗਰਿਕ ਅਤੇ 18 ਸੁਰੱਖਿਆ ਕਰਮਚਾਰੀ ਮਾਰੇ ਗਏ।

ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਹਿੰਸਾ ਲਈ ‘ਗੜਬੜੀ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸੁਰੱਖਿਆ ਬਲਾਂ ਨੇ ‘ਅਤਿ ਸੰਜਮ’ ਨਾਲ ਕੰਮ ਕੀਤਾ।

ਸ਼ਾਂਤਮਈ ਪ੍ਰਦਰਸ਼ਨਾਂ ਤੋਂ ਬਾਅਦ ਹਿੰਸਾ ਭੜਕ ਗਈ

ਕੌਮਾਂਤਰੀ ਪੱਧਰ 'ਤੇ ਇਸ ਘਟਨਾ ਦੀ ਕੀਤੀ ਜਾ ਰਹੀ ਨਿੰਦਾ

ਅਫਰੀਕਾ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਇਸ ਦੇਸ਼ ਵਿਚ ਰਾਸ਼ਟਰਪਤੀ ਦੀਆਂ ਟਿੱਪਣੀਆਂ ਤਣਾਅ ਵਧਾ ਸਕਦੀਆਂ ਹਨ। ਮਨੁੱਖੀ ਅਧਿਕਾਰ ਸੰਗਠਨ 'ਐਮਨੇਸਟੀ ਇੰਟਰਨੈਸ਼ਨਲ' ਨੇ ਕਿਹਾ ਕਿ ਸੈਨਿਕਾਂ ਨੇ ਮੰਗਲਵਾਰ ਰਾਤ ਨੂੰ ਗੋਲੀਆਂ ਚਲਾਈਆਂ ਅਤੇ ਘੱਟੋ ਘੱਟ 12 ਪ੍ਰਦਰਸ਼ਨਕਾਰੀ ਮਾਰੇ ਗਏ। ਇਸ ਘਟਨਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ।

ਸ਼ਾਂਤਮਈ ਪ੍ਰਦਰਸ਼ਨਾਂ ਤੋਂ ਬਾਅਦ ਹਿੰਸਾ ਭੜਕ ਗਈ

'ਬੇਚੈਨੀ ਦਾ ਦੌਰ ਨਹੀਂ ਰੁਕਿਆ'

ਬੁਹਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੀਰਵਾਰ ਤੱਕ ‘ਦੰਗਾਕਾਰੀਆਂ’ ਨੇ 11 ਪੁਲਿਸ ਮੁਲਾਜ਼ਮਾਂ ਅਤੇ ਸੱਤ ਸੈਨਿਕਾਂ ਦੀ ਜਾਨ ਲੈ ਲਈ ਸੀ ਅਤੇ ਇਹ ‘ਬੇਚੈਨੀ ਦਾ ਦੌਰ’ ਰੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਰ 37 ਆਮ ਨਾਗਰਿਕ ਜ਼ਖਮੀ ਹੋਏ ਹਨ।

ਰਾਸ਼ਟਰਪਤੀ ਦੇ ਬਿਆਨ ਕਾਰਨ ਲੋਕਾਂ ਚ ਨਿਰਾਸ਼ਾ

ਰਾਸ਼ਟਰਪਤੀ ਨੇ ਕਿਹਾ ਕਿ ਸਹੀ ਇਰਾਦੇ ਨਾਲ ਸ਼ੁਰੂ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਬਦਮਾਸ਼ਾਂ ਨੇ ਕਾਬੂ ਕਰ ਲਿਆ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਦੇ ਇਸ ਬਿਆਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਮੰਗਲਵਾਰ ਰਾਤ ਨੂੰ ਹੋਈ ਗੋਲੀਬਾਰੀ ਦੇ ਚਸ਼ਮਦੀਦ ਗਵਾਹ ਨੇ ਕਿਹਾ ਕਿ ਜਦੋਂ ਸਿਪਾਹੀ ਕਹਿ ਰਹੇ ਸਨ ਕਿ ਝੰਡਾ ਸੁਰੱਖਿਆ ਕਵਚ ਨਹੀਂ ਸੀ, ਤਾਂ ਮੈਂ ਸਮਝ ਗਿਆ ਕਿ ਸਥਿਤੀ ਹੱਥੋਂ ਨਿਕਲ ਰਹੀ ਹੈ।

ਵਿਸ਼ੇਸ਼ ਲੁੱਟ-ਖੋਹ ਰੋਕੂ ਟੀਮ ਖ਼ਤਮ ਕਰਨ ਦੀ ਮੰਗ

ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ‘ਵਿਸ਼ੇਸ਼-ਚੋਰੀ ਰੋਕੂ ਸਕੁਐਡ’ (ਸਪੈਸ਼ਲ ਲੁੱਟ-ਖੋਹ ਵਿਰੋਧੀ ਦਸਤੇ) ਨੂੰ ਖਤਮ ਕਰਨ ਦੀ ਮੰਗ ਕੀਤੀ। ਇਸ ਪੁਲਿਸ ਯੂਨਿਟ ਨੂੰ ਸਾਰਸ ਯੂਨਿਟ ਕਿਹਾ ਜਾਂਦਾ ਹੈ। ਇਹ ਟੁਕੜੀ ਅਪਰਾਧ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਸੀ, ਪਰ ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਸਨੇ ਲੋਕਾਂ ਨੂੰ ਤਸੀਹੇ ਦਿੱਤੇ ਅਤੇ ਕਤਲੇਆਮ ਕੀਤੇ।

ABOUT THE AUTHOR

...view details