ਬਾਂਜੁਲ : ਗਾਂਮਬਿਆ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਅਤੇ ਅਫ਼ਰੀਕਾ ਨੂੰ ਕੁਦਰਤੀ ਸਹਿਯੋਗੀ ਦੱਸਦੇ ਹੋਏ ਕਿਹਾ ਕਿ, ਪਿਛਲੇ 5 ਸਾਲਾਂ ਵਿੱਚ ਸੰਸਾਧਨ ਪੂਰਨ ਮਹਾਂਦੀਪਾਂ ਦੇ ਨਾਲ ਭਾਰਤ ਦੇ ਰਾਜਨੀਤਿਕ ਜੋੜ ਵਿੱਚ 'ਬੇਮਿਸਾਲ ਪਰਿਵਰਤਨ' ਹੋਇਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਗਾਂਮਬਿਆ ਤੋਂ ਪਹਿਲਾ ਰਾਸ਼ਟਰਪਤੀ ਕੋਵਿੰਦ ਬੇਨਨ ਗਏ ਸਨ ਅਤੇ ਗਾਂਮਬਿਆ ਤੋਂ ਗਿਨੀ ਦੀ ਯਾਤਰਾ ਉੱਤੇ ਜਾਣਗੇ। ਗੌਰਤਲਬ ਹੈ ਕਿ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਇੰਨ੍ਹਾਂ ਪੱਛਮੀ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੈ।
ਇੰਨ੍ਹਾਂ ਦੇਸ਼ਾਂ ਵਿੱਚ ਭਾਰਤ ਦਾ ਆਪਣਾ ਦੂਤਘਰ ਨਹੀਂ ਹੈ। ਹਾਲਾਂਕਿ ਭਾਰਤ ਨੇ ਅਫ਼ਰੀਕਾ ਵਿੱਚ 18 ਨਵੇਂ ਦੂਤਘਰ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿੰਨ੍ਹਾਂ ਵਿੱਚ 7 ਪੱਛਮੀ ਅਫ਼ਰੀਕਾ ਵਿੱਚ ਹੋਣਗੇ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ, ਭਾਰਤ ਅਤੇ ਅਫ਼ਰੀਕਾ ਕੁਦਰਤੀ ਤੌਰ ਉੱਤੇ ਵੀ ਇੱਕੋ ਜਿਹੇ ਹਨ। 2015 ਵਿੱਚ ਭਾਰਤ ਵਿੱਚ ਹੋਏ ਤੀਸਰੇ ਭਾਰਤ-ਅਫ਼ਰੀਕਾ ਫੋਰਮ ਸੰਮੇਲਨ ਵਿੱਚ ਅਸੀਂ 41 ਰਾਸ਼ਟਰੀ ਮੈਂਬਰਾਂ ਅਤੇ ਸਰਕਾਰਾਂ ਦਾ ਸਵਾਗਤ ਕਰ ਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕੀਤਾ। ਇਹ ਸਾਡੀ ਖ਼ੁਸ਼ਕਿਸਮਤੀ ਸੀ ਕਿ 2017 ਵਿੱਚ ਅਫ਼ਰੀਕੀ ਵਿਕਾਸ ਬੈਂਕ ਦੀ ਸਲਾਨਾ ਮੀਟਿੰਗ ਨੂੰ ਪਹਿਲੀ ਵਾਰ ਅਸੀਂ ਆਯੋਜਿਤ ਕੀਤਾ ਸੀ।
ਰਾਸ਼ਟਰਪਤੀ ਕੋਵਿੰਦ ਕਹਿੰਦੇ ਹਨ ਕਿ ਭਾਰਤ ਅਤੇ ਅਫ਼ਰੀਕਾ ਵਿਕਾਸ ਦੀ ਬਰਾਬਰ ਚੁਣੋਤੀਆਂ ਨੂੰ ਸਾਂਝਾ ਕਰਦੇ ਹਨ। ਦੋਵੇਂ ਹੀ ਬਰਾਬਰ ਜ਼ਰੂਰਤਾਂ ਤੋਂ ਪ੍ਰੇਰਿਤ ਹਨ। ਅਫ਼ਰੀਕਾ ਦੀ ਆਰਥਿਕ ਸਥਿਤੀ ਅਤੇ ਭਾਰਤ ਦਾ ਵਿਕਾਸ ਇੱਕ-ਦੂਸਰੇ ਦੇ ਪੂਰਕ ਹੋ ਸਕਦੇ ਹਨ।