ਇਸਤਾਂਬੁਲ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ’ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਲੋਕ ਜ਼ਖ਼ਮੀ ਹੋਏ ਹਨ। ਤੁਰਕੀ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਸੋਮਾਲੀਆ ਦੀ ਰਾਜਧਾਨੀ ’ਚ ਆਤਮਘਾਤੀ ਹਮਲੇ ਦੌਰਾਨ ਪੰਜ ਦੀ ਮੌਤ - ਆਤਮਘਾਤੀ ਹਮਲਾ
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ’ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਲੋਕ ਜ਼ਖ਼ਮੀ ਹੋਏ ਹਨ। ਪੜ੍ਹੋ ਪੂਰੀ ਖ਼ਬਰ...
ਸੋਮਾਲੀਆ ਦੀ ਰਾਜਧਾਨੀ ’ਚ ਆਤਮਘਾਤੀ ਹਮਲੇ ਦੌਰਾਨ ਪੰਜ ਦੀ ਮੌਤ
ਅਲਕਾਇਦਾ ਨਾਲ ਜੁੜੇ ਅੱਲ-ਸ਼ਬਾਬੀ ਕੱਟੜਵਾਦੀ ਸੰਗਠਨ ਨੇ ਆਪਣੀ ਸ਼ਹਾਦਾ ਨਿਊਜ਼ ਏਜੰਸੀ ਦੁਆਰਾ ਕੀਤੀ ਗਈ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਤੁਰਕੀ ਦੇ ਸਿਹਤ ਮੰਤਰੀ ਫ਼ਾਹਰੇਤੀਨ ਕੋਸਾ ਨੇ ਟਵੀਟ ਕਰ ਕਿਹਾ ਕਿ ਇਸ ਹਮਲੇ ’ਚ ਉਨ੍ਹਾਂ ਦੇ ਦੇਸ਼ ਦੇ ਤਿੰਨ ਨਾਗਰਿਕਾਂ ਸਹਿਤ 14 ਲੋਕ ਜ਼ਖ਼ਮੀ ਵੀ ਹੋਏ ਹਨ। ਜਦਕਿ ਹਮਲੇ ’ਚ ਤਿੰਨ ਹੋਰ ਮਾਰੇ ਜਾਣ ਵਾਲੇ ਵਿਅਕਤੀ ਤੁਰਕੀ ਦੇ ਦੱਸੇ ਜਾ ਰਹੇ ਹਨ।