ਪੰਜਾਬ

punjab

ETV Bharat / international

ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਜਾਂਚ ਕਮੀਸ਼ਨ ਦੇ ਸਾਹਮਣੇ ਹੋਏ ਪੇਸ਼ - Appeared before the Commission of Inquiry

ਜ਼ੁਮਾ ਨੂੰ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ਾਂ ਦੇ ਵਿਚਕਾਰ 2018 ਵਿੱਚ ਅਹੁਦਾ ਛੱਡਣਾ ਪਿਆ ਸੀ। ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਣ ਤੋਂ ਬਾਅਦ ਜਾਂਚ ਕਮਿਸ਼ਨ ਅੱਗੇ ਪੇਸ਼ ਹੋਏ।

jacob-zuma-appeared-before-the-commission-of-inquiry
ਦੱਖਣੀ ਅਫ਼ਰੀਕਾ: ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਜਾਂਚ ਕਮੀਸ਼ਨ ਦੇ ਸਾਹਮਣੇ ਹੋਏ ਪੇਸ਼

By

Published : Nov 17, 2020, 12:25 PM IST

ਜੋਹਨਸਬਰਗ: ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਇੱਕ ਕਮਿਸ਼ਨ ਸਾਹਮਣੇ ਪੇਸ਼ ਹੋਏ। ਜੂਮਾ 2009 ਅਤੇ 2018 ਦੇ ਵਿਚਕਾਰ ਰਾਸ਼ਟਰਪਤੀ ਸਨ। ਇਸ ਸਮੇਂ ਦੌਰਾਨ ਕਮਿਸ਼ਨ ਕਥਿਤ ਤੌਰ 'ਤੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ।

ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕਮਿਸ਼ਨ ਦੇ ਸਾਹਮਣੇ ਆਪਣਾ ਬਿਆਨ ਵਾਪਸ ਲਿਆ, ਜਿਸ ਤੋਂ ਬਾਅਦ ਜ਼ੁਮਾ ਪਹਿਲੀ ਵਾਰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ।

ਜ਼ੁਮਾ ਨੂੰ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ਾਂ ਦੇ ਵਿਚਕਾਰ 2018 ਵਿੱਚ ਅਹੁਦਾ ਛੱਡਣਾ ਪਿਆ ਸੀ।

ਕਮਿਸ਼ਨ ਕੋਲ ਮੁਕੱਦਮਾ ਚਲਾਉਣ ਦੇ ਅਧਿਕਾਰ ਨਹੀਂ ਹਨ ਪਰ ਜਾਣਕਾਰੀ ਦੇ ਅਧਾਰ 'ਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੋਸ਼ੀ ਖਿਲਾਫ ਅਪਰਾਧਿਕ ਕੇਸਾਂ ਦੀ ਪੈਰਵੀ ਕਰ ਸਕਦੀਆਂ ਹਨ।

ਸੋਮਵਾਰ ਨੂੰ ਜ਼ੁਮਾ ਨੇ ਕਮਿਸ਼ਨ ਦੇ ਚੇਅਰਮੈਨ ਡਿਪਟੀ ਚੀਫ਼ ਜਸਟਿਸ ਰੇਮੰਡ ਜੋਂਡੋ ਨੂੰ ਇੱਕ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਜੋਂਡੋ ਪੱਖਪਾਤੀ ਹਨ ਇਸ ਲਈ ਜ਼ੁਮਾ ਨੂੰ ਉਨ੍ਹਾਂ ਤੋਂ ਬਚਾਇਆ ਜਾਵੇ।

ਜ਼ੁਮਾ ਦੇ ਵਕੀਲ ਮੁਜੀ ਸਿਖਾਖਾਣੇ ਨੇ ਕਮਿਸ਼ਨ ਨੂੰ ਦੱਸਿਆ ਕਿ ਜ਼ੁਮਾ ਨੂੰ ਕਮਿਸ਼ਨ ਦੇ ਚੇਅਰਮੈਨ ਪੱਖਪਾਤੀ ਲੱਗਦੇ ਹਨ ਅਤੇ ਚਸ਼ਮਦੀਦ ਗਵਾਹਾਂ ਦੀ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਚੇਅਰਮੈਨ ਨੇ ਜ਼ੁਮਾ ਨੂੰ ਅਪਰਾਧੀ ਮੰਨ੍ਹਿਆ ਹੈ।

ABOUT THE AUTHOR

...view details