ਨਿਆਮੀ: ਐਤਵਾਰ ਨੂੰ ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) 'ਤੇ ਜੰਮੂ-ਕਸ਼ਮੀਰ ਦੇ ਤੱਥਾਂ ਨੂੰ ਗ਼ਲਤ ਅਤੇ ਬੇਲੋੜੀ ਹਵਾਲਾ ਦੇਣ 'ਤ ਇਤਰਾਜ਼ ਜਤਾਇਆ ਹੈ।
ਭਾਰਤ ਨੇ ਓਆਈਸੀ ਨੂੰ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਹੈ ਅਤੇ ਸੰਗਠਨ ਨੂੰ ਭਵਿੱਖ ਵਿੱਚ ਇਸ ਨੂੰ ਦੁਬਾਰਾ ਹਵਾਲਾ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲਗਭਗ 50 ਮੁਸਲਿਮ ਦੇਸ਼ਾਂ ਦੀ ਮੈਂਬਰਸ਼ਿਪ ਵਾਲਾ ਓਆਈਸੀ ਸੰਯੁਕਤ ਰਾਸ਼ਟਰ ਦੇ ਬਾਅਦ ਦੂਜਾ ਸਭ ਤੋਂ ਵੱਡਾ ਸੰਗਠਨ ਮੰਨਿਆ ਜਾਂਦਾ ਹੈ।
ਭਾਰਤ ਨੇ ਬਿਆਨ ਜਾਰੀ ਕਰਦੇ ਹੋਏ ਓਆਈਸੀ ਨੂੰ ਇਸ ਮੁੱਦੇ ਤੋਂ ਦੂਰ ਰਹਿਣ ਦੀ ਨਸੀਅਤ ਦਿੱਤੀ। ਭਾਰਤ ਨੇ ਸਪਸ਼ਟ ਤੌਰ ਤੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ, ਇਹ ਬਹੁਤ ਦੁੱਖ ਦੀ ਗੱਲ ਹੈ ਕਿ ਓਆਈਸੀ ਧਾਰਮਿਕ ਅਸਹਿਣਸ਼ੀਲਤਾ, ਕੱਟੜਪੰਥੀ ਅਤੇ ਘੱਟਗਿਣਤੀ ਦੇ ਅੱਤਿਆਚਾਰ ਵਿੱਚ ਰਿਕਾਰਡ ਰੱਖਣ ਵਾਲੇ ਦੇਸ਼ ਨੂੰ ਆਪਣਾ ਗਲਤ ਇਸਤੇਮਾਲ ਕਰਨ ਦੀ ਇਜ਼ਾਜਤ ਦੇ ਰਿਹਾ ਹੈ।