ਤਨਜ਼ਾਨੀਆ: ਤਨਜ਼ਾਨੀਆ ਦੇ ਅਧਿਕਾਰੀਆਂ ਨੇ ਕਿਹਾ ਕਿ 500 ਵਲੰਟੀਅਰ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਦੇ ਮਾਊਂਟ ਕਿਲੀਮੰਜਾਰੋ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਦੀਆਂ ਲਪਟਾਂ ਦੂਰ ਤੋਂ ਹੀ ਵੇਖੀਆਂ ਜਾ ਸਕਦੀਆਂ ਸਨ। ਤਨਜ਼ਾਨੀਆ ਨੈਸ਼ਨਲ ਪਾਰਕ ਦਾ ਇੱਕ ਬਿਆਨ ਕਹਿੰਦਾ ਹੈ ਕਿ ਵਾਲੰਟੀਅਰਾਂ ਦੁਆਰਾ ਅੱਗ ਨੂੰ ਕੁਝ ਹੱਦ ਤਕ ਕਾਬੂ ਕਰ ਲਿਆ ਗਿਆ ਹੈ।
ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਦੇ ਮਾਊਂਟ ਕਿਲੀਮੰਜਾਰੋ 'ਚ ਲੱਗੀ ਭਿਆਨਕ ਅੱਗ - africas tallest mountain
ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਦੇ ਮਾਊਂਟ ਕਿਲੀਮੰਜਾਰੋ 'ਚ ਭਿਆਨਕ ਅੱਗ ਲਗ ਗਈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਕਰੀਬਨ 500 ਵਾਲੰਟੀਅਰਾਂ ਨੇ ਕਾਫ਼ੀ ਹੱਦ ਤਕ ਅੱਗ 'ਤੇ ਕਾਬੂ ਪਾਇਆ।
ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਦੇ ਮਾਊਂਟ ਕਿਲੀਮੰਜਾਰੋ 'ਚ ਲੱਗੀ ਭਿਆਨਕ ਅੱਗ
ਬੁਲਾਰੇ ਪਾਸਕਲ ਸ਼ੈਲੂਟ ਨੇ ਕਿਹਾ ਕਿਫੂਨਿਕਾ ਹਿੱਲ 'ਚ ਅੱਗ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਅੱਗ ਇੱਕ ਸੈਲਾਨੀ ਵੱਲੋਂ ਖਾਣੇ ਨੂੰ ਗਰਮ ਕਰਨ ਦੌਰਾਨ ਲਗੀ ਹੈ। ਟੂਰਿਜ਼ਮ ਦੀਆਂ ਗਤੀਵਿਧੀਆਂ ਅਜੇ ਵੀ ਜਾਰੀ ਹਨ। ਉਨ੍ਹਾਂ ਸੈਲਾਨੀਆਂ ਦੀ ਸੁਰੱਖਿਆ ਬਾਰੇ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਇਹ ਪਹਾੜ ਹਾਈਕ੍ਰੈੱਸਰ ਅਤੇ ਚੜ੍ਹਨ ਵਾਲਿਆਂ ਵਿੱਚ ਮਸ਼ਹੂਰ ਹੈ। ਜਿਸਦੀ ਉਚਾਈ 19,443 ਫੁੱਟ (5,930 ਮੀਟਰ) ਹੈ।