ਨਵੀਂ ਦਿੱਲੀ: ਦੁਨੀਆਂ 'ਚ ਬਹੁਤ ਸਾਰੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਯੁਗਾਂਡਾ ਤੋਂ ਸਾਹਮਣੇ ਆਇਆ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਵੇਗਾ। ਦਰਅਸਲ ਯੁਗਾਂਡਾ ਦੀ ਰਹਿਣ ਵਾਲੀ ਮਰਿਅਮ ਨਾਂਅ ਦੀ 39 ਸਾਲਾ ਮਹਿਲਾ 38 ਬੱਚਿਆ ਦੀ ਮਾਂ ਹੈ।
ਦਰਅਸਲ ਮਰਿਅਮ ਦਾ ਵਿਆਹ 12 ਸਾਲ ਦੀ ਉਮਰ 'ਚ ਹੋ ਗਿਆ ਸੀ ਤੇ ਜਦੋਂ ਉਹ 13 ਸਾਲ ਹੋਈ ਉਦੋਂ ਉਸ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਹੁਣ ਹਰ ਕੋਈ ਇਹ ਜਾਣ ਕੇ ਹੈਰਾਨ ਹੋਵੇਗਾ ਕਿ 39 ਸਾਲ ਦੀ ਉਮਰ 'ਚ ਮਰਿਅਮ ਦੇ 38 ਬੱਚੇ ਹਨ ਅਤੇ ਇਹ ਕਿਵੇਂ ਸੰਭਵ ਹੈ?