ਨਵੀਂ ਦਿੱਲੀ: ਨਾਈਜੀਰੀਅਨ ਸੁਮੰਦਰ ਕੰਡੇ ਸੰਮੁਦਰੀ ਲੁਟੇਰਿਆਂ ਵੱਲੋਂ ਹਾਂਗ ਕਾਂਗ ਦੇ ਝੰਡੇ ਵਾਲੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕਾਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਤਰਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਦੇ ਅਗਵਾ ਹੋਣ ਤੋਂ ਬਾਅਦ ਨਾਈਜੀਰੀਅਨ 'ਚ ਮੌਜੂਦ ਭਾਰਤੀ ਮਿਸ਼ਨ ਨੇ ਇਸ ਘਟਨਾ ਦੀ ਜਾਣਕਾਰੀ ਦਾ ਪਤਾ ਲਗਉਣ ਅਤੇ ਅਗਵਾ ਨਾਗਰਿਕਾਂ ਨੂੰ ਬਚਾਉਣ ਲਈ ਅਫਰੀਕੀ ਰਾਸ਼ਟਰ ਅਧਿਕਾਰੀ ਨਾਲ ਸੰਪਰਕ ਕੀਤਾ।
ਅਗਵਾ ਜਹਾਜ਼ ਦੀ ਗਤੀਵਿਧਿਆਂ ਨੂੰ ਟਰੈਕ ਕਰਨ 'ਤੇ ਏ.ਆਰ.ਐਕਸ ਮੈਰੀਟਾਈਮ' ਨੇ ਆਪਣੀ ਵੇਬਸਾਇਟ 'ਤੇ ਕਿਹਾ ਕਿ ਜਹਾਜ਼ ਮੰਗਲਵਾਰ ਨੂੰ ਸੁਮੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ 'ਚ ਸਵਾਰ 19 ਲੋਕ ਹਨ ਜਿਸ 'ਚ 18 ਭਾਰਤੀ ਨਾਗਰਿਕ ਮੌਜੂਦ ਸਨ।
ਇਹ ਵੀ ਪੜ੍ਹੋ: ਕਰਨਾਟਕਾ ਵਿਧਾਨਸਭਾ ਜ਼ਿਮਨੀ ਚੋਣਾਂ: 15 ਸੀਟਾਂ ਲਈ ਵੋਟਿੰਗ ਜਾਰੀ
ਇਸ ਵਿਸ਼ੇ 'ਤੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਨਾਈਜੀਰੀਆ ਦੇ ਨੇੜੇ ਅਗਵਾ ਕੀਤੇ ਗਏ ਹਾਂਗ ਕਾਂਗ ਦੇ ਸਮੁੰਦਰੀ ਜਹਾਜ਼ ਵਿੱਚ ਸਵਾਰ 18 ਭਾਰਤੀਆਂ ਦੇ ਅਗਵਾ ਹੋਣ ਦੀਆਂ ਖਬਰਾਂ ਤੋਂ ਬਾਅਦ ਭਾਰਤੀ ਮਿਸ਼ਨ ਨਾਈਜੀਰੀਆ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।