ਚੰਡੀਗੜ੍ਹ :ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਕੱਲ ਟਵੀਟ ਰਾਹੀਂ ਆਪਣੀ ਹੀ ਸੂਬਾ ਸਰਕਾਰ ਦੀ ਕਾਰਜਗੁਜਾਰੀ 'ਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਹਨ। ਅੱਜ ਵੀ ਉਨ੍ਹਾਂ ਨੇ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ (capt. Amarinder Singh) 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ ਜੇਕਰ ਸੂਬਾ ਸਰਕਾਰ ਕਿਸਾਨਾਂ ਨੂੰ ਐਮਐਸਪੀ (MSP) ਤੇ ਫਸਲਾਂ ਦੀ ਸਾਂਭ ਯਕੀਨੀ ਨਹੀਂ ਬਣਾਉਂਦੀ, ਤਾਂ ਖੇਤੀ ਕਾਨੂੰਨ ਰੱਦ ਹੋਣ 'ਤੇ ਵੀ ਪੂੰਜੀਪਤੀ ਕਾਮਯਾਬ ਹੋ ਜਾਣਗੇ।
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਦਾ ਇਕ ਹੋਰ ਟਵੀਟ ਪਟਾਕਾ
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਕਰ ਸੂਬਾ ਸਰਕਾਰ ਨੂੰ ਮੁੜ ਦਿੱਤੀ ਨਸੀਹਤ, ਕਿਹਾ ਕਿ ਜੇ ਉਹ ਕਿਸਾਨੀ ਅਤੇ ਕਿਸਾਨ ਹਿਤੇਸ਼ੀ ਹੈ ਤਾਂ MSP ਦੇਣ ਦੀ ਗਾਰੰਟੀ ਨੂੰ ਯਕੀਨੀ ਬਣਾਵੇ।
ਸਿੱਧੂ ਨੇ ਪਾਇਆ ਇਕ ਹੋਰ ਟਵੀਟ ਨਾਲ ਪਟਾਕਾ
ਫੇਸਬੁੁੱਕ 'ਤੇ ਵੀ ਪਾਈ ਪੋਸਟ
ਸਿੱਧੂ ਨੇ ਆਪਣੇ ਫੇਸਬੁੱਕ 'ਤੇ ਲਿਖਿਆ ਕਿ ਤਿੰਨੋ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖ਼ਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ 'ਚ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹਨ.... ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ 'ਚ ਸ਼ਾਇਦ ਕਾਮਯਾਬ ਹੋ ਸਕਦੇ ਹਨ.... ਜਦੋਂ ਤਕ ਪੰਜਾਬ ਰਾਜ ਖੁਦ ਕਿਸਾਨਾਂ ਨੂੰ ਐਮ.ਐਸ.ਪੀ ਦੇਣੀ ਯਕੀਨੀ ਨਹੀਂ ਬਣਾਉਂਂਦਾ ਤੇ ਭੰਡਾਰਨ (storage) ਸਮਰੱਥਾ ਕਿਸਾਨਾਂ ਦੇ ਹੱਥਾਂ 'ਚ ਨਹੀਂ ਦਿੰਦਾ !!
Last Updated : May 28, 2021, 1:08 PM IST