ਮੁੰਬਈ: ਦਿੱਲੀ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਨਵੇਂ ਵਿਆਹੇ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਸ਼ਨੀਵਾਰ ਨੂੰ ਮੁੰਬਈ ਪਹੁੰਚ ਗਏ। ਜੋੜੇ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ। ਰਿਪੋਰਟ ਮੁਤਾਬਕ ਸਿਧਾਰਥ-ਕਿਆਰਾ ਅੱਜ (12 ਫਰਵਰੀ) ਨੂੰ ਮੁੰਬਈ 'ਚ ਦੂਜੀ ਗ੍ਰੈਂਡ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਜਿਸ 'ਚ ਇੰਡਸਟਰੀ ਦੇ ਲੋਕ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਪਾਪਰਾਜ਼ੀ ਨੇ ਸਿਧਾਰਥ ਅਤੇ ਕਿਆਰਾ ਦੇ ਮੁੰਬਈ 'ਚ ਨਵੇਂ ਘਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਦੇ ਮੁਤਾਬਕ ਇਹ ਉਹੀ ਬਿਲਡਿੰਗ ਹੈ ਜਿਸ ਵਿੱਚ ਸਿਧਾਰਥ ਅਤੇ ਕਿਆਰਾ ਦਾ ਨਵਾਂ ਅਪਾਰਟਮੈਂਟ ਸਥਿਤ ਹੈ। ਇਸ ਵੀਡੀਓ ਵਿੱਚ ਪਾਪਰਾਜ਼ੀ ਇੱਕ ਆਦਮੀ ਨੂੰ ਪੁੱਛਦੇ ਹਨ ਕਿ ਸਿਧਾਰਥ ਅਤੇ ਕਿਆਰਾ ਨੇ ਇਹ ਅਪਾਰਟਮੈਂਟ ਕਦੋਂ ਖਰੀਦਿਆ ਸੀ? ਜਿਸ 'ਤੇ ਵਿਅਕਤੀ ਜਵਾਬ ਦਿੰਦਾ ਹੈ, 'ਇੱਕ ਹਫ਼ਤਾ ਹੋ ਗਿਆ।' ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਅਤੇ ਕਿਆਰਾ ਨੇ ਮੁੰਬਈ ਦੇ ਨਾਇਰ ਹਾਊਸ ਅਪਾਰਟਮੈਂਟ ਵਿੱਚ ਆਪਣਾ ਨਵਾਂ ਘਰ ਲਿਆ ਹੈ। ਜਿੱਥੇ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਿਧਾਰਥ ਅਤੇ ਕਿਆਰਾ 12 ਫਰਵਰੀ, 2023 (ਐਤਵਾਰ) ਨੂੰ ਆਪਣੇ ਬਾਲੀਵੁੱਡ ਦੋਸਤਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਸਲਮਾਨ ਖਾਨ, ਰਣਬੀਰ ਕਪੂਰ, ਆਲੀਆ ਭੱਟ, ਵਰੁਣ ਧਵਨ, ਭੂਸ਼ਣ ਕੁਮਾਰ, ਮੀਰਾ ਰਾਜਪੂਤ, ਸ਼ਾਹਿਦ ਕਪੂਰ, ਕਰਨ ਜੌਹਰ ਸਮੇਤ ਹੋਰ ਫਿਲਮੀ ਸਿਤਾਰੇ ਨਜ਼ਰ ਆਉਣਗੇ।