ਪੰਜਾਬ

punjab

ETV Bharat / entertainment

Shehnaaz Gill Song With Happy Raikoti : ਗਾਇਕ ਹੈਪੀ ਰਾਏਕੋਟੀ ਨਾਲ ਨਜ਼ਰ ਆਵੇਗੀ ਸ਼ਹਿਨਾਜ ਗਿੱਲ, ਵੀਡੀਓ ਕੀਤੀ ਸ਼ੇਅਰ - ਸ਼ਹਿਨਾਜ਼ ਗਿੱਲ

ਗਾਇਕਾ-ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਸਟੋਰੀ ਪਾਈ ਜਿਸ ਵਿੱਚ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ - "ਅੱਛਾ ਗਾਣਾ ਬਣ ਰਿਹਾ ਹੈ, ਵੇਟ ..."

Shehnaaz Gill's New Collaboration, Shehnaaz Gill, Happy Raikoti
ਗਾਇਕ ਹੈਪੀ ਰਾਏਕੋਟੀ ਨਾਲ ਨਜ਼ਰ ਆਵੇਗੀ ਸ਼ਹਿਨਾਜ ਗਿੱਲ, ਵੀਡੀਓ ਕੀਤੀ ਸ਼ੇਅਰ

By

Published : Feb 16, 2023, 9:28 AM IST

ਹੈਦਰਾਬਾਦ ਡੈਸਕ :ਬਿਸ ਬੌਸ ਫੇਮ ਤੇ ਪੰਜਾਬ ਦੀ ਕੈਟਰੀਨਾ ਕਹਾਉਣ ਵਾਲੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ ਆ ਰਿਹਾ ਹੈ। ਇਸ ਗੀਤ ਬਾਰੇ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਟੋਰੀ ਪਾ ਕੇ ਜਾਣਕਾਰੀ ਸਾਂਝੀ ਕੀਤੀ। ਵੀਡੀਓ ਵਿੱਚ ਸ਼ਹਿਨਾਜ਼ ਨੇ ਹੈਡਫੋਨ ਲਾਏ ਹਨ ਅਤੇ ਉਸ ਨਾਲ ਪਿੱਛੇ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗਾਇਕ-ਸੰਗੀਤਕਾਰ ਏਵੀ ਸਾਰਾ ਨਜ਼ਰ ਆਏ।

ਸ਼ਹਿਨਾਜ਼ ਗਿੱਲ ਨੇਇੰਸਟਾਗ੍ਰਾਮ 'ਤੇ ਪਾਈ ਵੀਡੀਓ ਸਟੋਰੀ :ਸ਼ਹਿਨਾਜ਼ ਗਿੱਲ ਨੇ ਕੁਝ ਘੰਟੇ ਪਹਿਲਾਂ ਇੰਸਟਾਗ੍ਰਾਮ ਉੱਤੇ ਸਟੋਰੀ ਪਾਈ। ਇਸ ਵੀਡੀਓ ਵਿੱਚ ਸ਼ਹਿਨਾਜ਼ ਦੇ ਪਿੱਛੇ ਹੈਪੀ ਰਾਏਕੋਟੀ ਅਤੇ ਏਵੀ ਸਾਰਾ ਨਜ਼ਰ ਆਏ। ਵੀਡੀਓ ਵਿੱਚ ਤਿੰਨੋ ਮਸਤੀ ਕਰਦੇ ਵੇਖੇ ਗਏ। ਸ਼ਹਿਨਾਜ਼ ਨੇ ਵੀਡੀਓ ਨਾਲ ਇਹ ਵੀ ਲਿਖਿਆ ਕਿ- "ਅੱਛਾ ਗਾਣਾ ਬਣ ਰਿਹਾ ਹੈ, ਵੇਟ ..."

ਗਾਇਕ ਹੈਪੀ ਰਾਏਕੋਟੀ ਨਾਲ ਨਜ਼ਰ ਆਵੇਗੀ ਸ਼ਹਿਨਾਜ ਗਿੱਲ, ਵੀਡੀਓ ਕੀਤੀ ਸ਼ੇਅਰ

ਸ਼ਹਿਨਾਜ਼ ਦੀ ਇਸ ਸਟੋਰੀ ਨੂੰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗਾਇਕ-ਸੰਗੀਤਕਾਰ ਏਵੀ ਸਾਰਾ ਨੇ ਵੀ ਆਪਣੇ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਇਕ ਫੋਟੋ ਵਿੱਚ ਪੂਰੀ ਟੀਮ ਵੀ ਸ਼ਾਮਲ ਰਹੀ ਹੈ।

ਸ਼ਹਿਨਾਜ਼ ਗਿੱਲ ਹੋਰ ਪ੍ਰਾਜੈਕਟ :ਸ਼ਹਿਨਾਜ਼ ਆਪਣਾ ਖੁਦ ਦਾ ਸ਼ੋਅ ਦੇਸੀ ਵਾਈਬਜ਼ ਵੀ ਹੋਸਟ ਕਰ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਅਦਾਕਾਰ ਸ਼ਾਹਿਦ ਕਪੂਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਇਲਾਵਾ, ਸ਼ਹਿਨਾਜ਼ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਨਾਲ ਬਾਲੀਵੁੱਡ ਵਿੱਚ ਡੈਬਿਉ ਕਰਨ ਜਾ ਰਹੀ ਹੈ। ਇਹ ਫਿਲਮ ਇਸ ਸਾਲ ਈਦ ਮੌਕੇ ਰਿਲੀਜ਼ ਹੋਵੇਗੀ। ਸ਼ਹਿਨਾਜ ਨੂੰ ਜੌਨ ਅਬ੍ਰਾਹਿਮ ਅਤੇ ਰਿਤੇਸ਼ ਦੇਸ਼ਮੁਖ ਤੇ ਸਾਜਿਦ ਖਾਨ ਦਾ ਵੀ ਸਾਥ ਹੈ। ਹਾਲ ਹੀ 'ਚ, ਸ਼ਹਿਨਾਜ਼ ਗਿੱਲ ਇਕ ਹੋਰ ਗਾਇਕ ਗੁਰੂ ਰੰਧਾਵਾ ਦੇ ਨਵੇਂ ਗੀਤ 'ਮੂਨ' ਦੀ ਵੀਡੀਓ ਵਿੱਚ ਗੁਰੂ ਨਾਲ ਨਜ਼ਰ ਆਈ। ਇਸ ਗੀਤ ਦੀ ਵੀਡੀਓ ਸ਼ੂਟਿੰਗ ਵੇਲੇ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਨਾਲ ਮਸਤੀ ਕਰਦੀ ਨਜ਼ਰ ਆਈ। ਉਸ ਨੇ ਕਈ ਵੀਡੀਓਜ਼ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ:Mitran Da Naa Chalda movie: ਪੰਜਾਬੀ ਗਾਇਕ ਨਿੰਜਾ ਨੇ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਦੀ ਕੀਤੀ ਤਾਰੀਫ

ABOUT THE AUTHOR

...view details