ਪੰਜਾਬ

punjab

ETV Bharat / entertainment

Rubina Dilaik: TV ਅਦਾਕਾਰਾ Rubina Dilaik ਹੋਈ ਕਾਰ ਹਾਦਸੇ ਦਾ ਸ਼ਿਕਾਰ, ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਜਾਣਕਾਰੀ - tv actress

ਬਿੱਗ ਬੌਸ ਫੇਮ ਅਦਾਕਾਰਾ ਰੁਬੀਨਾ ਦਿਲਾਇਕ ਹਾਲ ਹੀ ਵਿੱਚ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਨੇ ਟਵਿਟਰ ਰਾਹੀਂ ਦਿੱਤੀ ਹੈ।

Rubina Dilaik
Rubina Dilaik

By

Published : Jun 11, 2023, 2:15 PM IST

ਮੁੰਬਈ:ਟੀਵੀ ਅਦਾਕਾਰਾ ਰੂਬੀਨਾ ਦਿਲਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਟਵਿੱਟਰ 'ਤੇ ਉਨ੍ਹਾਂ ਦੀ ਹੈਲਥ ਅਪਡੇਟ ਅਤੇ ਹਾਦਸੇ ਦਾ ਵੇਰਵਾ ਸਾਂਝਾ ਕੀਤਾ। ਮਸ਼ਹੂਰ ਟੀਵੀ ਅਦਾਕਾਰਾ 10 ਜੂਨ ਨੂੰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਘਟਨਾ ਮੁੰਬਈ ਵਿੱਚ ਉਸ ਸਮੇਂ ਵਾਪਰੀ ਜਦੋਂ ਉਹ ਦੁਪਹਿਰ ਵੇਲੇ ਆਪਣੀ ਕਾਰ ਵਿੱਚ ਕਿਤੇ ਜਾ ਰਹੀ ਸੀ।

ਪਤੀ ਅਭਿਨਵ ਸ਼ੁਕਲਾ ਨੇ ਗੁੱਸਾ ਜ਼ਾਹਰ ਕਰਦਿਆ ਕਹੀ ਇਹ ਗੱਲ:ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੁਬੀਨਾ ਠੀਕ ਹੈ ਅਤੇ ਉਹ ਉਸ ਨੂੰ ਮੈਡੀਕਲ ਲਈ ਲਿਜਾ ਰਹੇ ਹਨ। ਅਭਿਨਵ ਨੇ ਇਸ ਘਟਨਾ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ ਅਤੇ ਟਵਿੱਟਰ 'ਤੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ, 'ਸਾਡੇ ਨਾਲ ਜੋ ਹੋਇਆ ਤੁਹਾਡੇ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਗੱਡੀ ਚਲਾਉਂਦੇ ਸਮੇਂ ਫ਼ੋਨ 'ਤੇ ਗੱਲ ਕਰਦੇ ਹਨ ਅਤੇ ਟਰੈਫ਼ਿਕ ਲਾਈਟਾਂ ਨੂੰ ਜੰਪ ਕਰਦੇ ਹਨ। ਬਾਕੀ ਵੇਰਵੇ ਬਾਅਦ ਵਿੱਚ, ਫਿਲਹਾਲ ਰੁਬੀਨਾ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਹੈ, ਉਹ ਹੁਣ ਠੀਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਇਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਰੁਬੀਨਾ ਦੇ ਸਿਰ ਅਤੇ ਪਿੱਠ 'ਤੇ ਲੱਗੀਆਂ ਸੱਟਾਂ: ਇਸ ਦੇ ਨਾਲ ਹੀ ਰੁਬੀਨਾ ਨੇ ਅਭਿਨਵ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਹਾਦਸੇ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ "ਮੇਰੇ ਸਿਰ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ। ਪਰ ਮੈਂ ਮੈਡੀਕਲ ਟੈਸਟ ਕਰਵਾ ਲਿਆ ਹੈ ਇਸ ਲਈ ਹੁਣ ਸਭ ਕੁਝ ਠੀਕ ਹੈ। ਉਸ ਟਰੱਕ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਸੀਂ ਲੋਕ ਵੀ ਸੜਕ 'ਤੇ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ, ਨਿਯਮ ਸਿਰਫ ਸਾਡੀ ਸੁਰੱਖਿਆ ਲਈ ਹਨ।" ਇਸ ਦੇ ਨਾਲ ਹੀ ਉਨ੍ਹਾਂ ਨੇ ਹਾਦਸੇ ਵਾਲੀ ਥਾਂ ਦੀਆਂ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਕਾਰ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ।

Rubina Dilaik

ਪ੍ਰਸ਼ੰਸਕਾਂ ਨੇ ਜ਼ਾਹਰ ਕੀਤੀ ਚਿੰਤਾ: ਅਭਿਨਵ ਦੇ ਇਸ ਟਵੀਟ ਤੋਂ ਬਾਅਦ ਰੂਬੀਨਾ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਚਿੰਤਾ ਜ਼ਾਹਰ ਕੀਤੀ ਹੈ। ਨੇਹਾ ਨਾਂ ਦੇ ਯੂਜ਼ਰ ਨੇ ਲਿਖਿਆ, 'ਕੀ ਉਹ ਠੀਕ ਹੈ? ਸਾਨੂੰ ਅਪਡੇਟਸ ਦੱਸੋ!' ਸੁਨੀਲ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ 'ਕਿਰਪਾ ਕਰਕੇ ਧਿਆਨ ਰੱਖੋ।' ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਮੈਨੂੰ ਉਮੀਦ ਹੈ ਕਿ ਤੁਸੀਂ ਦੋਵੇਂ ਠੀਕ ਹੋ, ਕਿਰਪਾ ਕਰਕੇ ਧਿਆਨ ਰੱਖੋ। ਤੁਹਾਡੇ ਦੋਵਾਂ ਲਈ ਅਰਦਾਸ।

ABOUT THE AUTHOR

...view details