ਮੁੰਬਈ (ਬਿਊਰੋ):ਪਿਛਲੇ ਹਫਤੇ ਮਾਂ ਦੇ ਦੇਹਾਂਤ ਤੋਂ ਬਾਅਦ ਰਾਖੀ ਸਾਵੰਤ ਦੀ ਜ਼ਿੰਦਗੀ ਕਾਫੀ ਉਥਲ-ਪੁਥਲ 'ਚੋਂ ਲੰਘ ਰਹੀ ਹੈ। ਇਨ੍ਹੀਂ ਦਿਨੀਂ ਰਾਖੀ ਦੀ ਵਿਆਹੁਤਾ ਜ਼ਿੰਦਗੀ ਹਾਸੀਏ 'ਤੇ ਹੈ ਅਤੇ ਰਾਖੀ ਦਿਨ-ਰਾਤ ਦੁਆ ਕਰ ਰਹੀ ਹੈ ਕਿ ਪਤੀ ਆਦਿਲ ਖਾਨ ਸਹੀ ਰਸਤੇ 'ਤੇ ਆ ਕੇ ਉਸ ਨੂੰ ਅਪਣਾ ਲਵੇ। ਹਾਲ ਹੀ 'ਚ ਰਾਖੀ ਸਾਵੰਤ ਨੇ ਪਤੀ ਆਦਿਲ ਖਾਨ ਦੇ ਐਕਸਟਰਾ ਮੈਰਿਟਲ ਅਫੇਅਰ ਦਾ ਖੁਲਾਸਾ ਕੀਤਾ ਸੀ ਅਤੇ ਹੁਣ ਆਦਿਲ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੀ ਗਰਲਫਰੈਂਡ ਅਤੇ ਰਾਖੀ ਸਾਵੰਤ ਦੀ ਸ਼ੌਕਨ ਨਾਲ ਨਜ਼ਰ ਆ ਰਹੇ ਹਨ।
ਕੌਣ ਹੈ ਰਾਖੀ ਸਾਵੰਤ ਦੀ ਸੌਂਕਣ? ਤੁਹਾਨੂੰ ਦੱਸ ਦੇਈਏ ਕਿ ਆਦਿਲ ਖਾਨ ਦੀਆਂ ਆਪਣੀ ਗਰਲਫ੍ਰੈਂਡ ਨਾਲ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਦਾ ਨਾਂ ਤਨੂ ਚੰਦੇਲ ਦੱਸਿਆ ਜਾ ਰਿਹਾ ਹੈ। ਵਾਇਰਲ ਤਸਵੀਰਾਂ 'ਚ ਆਦਿਲ ਆਪਣੀ ਪਤਨੀ ਰਾਖੀ ਸਾਵੰਤ ਦੇ ਸੌਂਕਣ ਨਾਲ ਨਜ਼ਰ ਆ ਰਹੇ ਹਨ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਯੂਜ਼ਰਸ ਨੇ ਆਦਿਲ ਖਿਲਾਫ ਟਿੱਪਣੀਆਂ ਦਾ ਮੀਂਹ ਵਰ੍ਹਾ ਦਿੱਤਾ।