ਮੁੰਬਈ:ਅਦਾਕਾਰਾ ਅਤੇ 'ਬਿੱਗ ਬੌਸ' ਮੁਕਾਬਲੇਬਾਜ਼ ਰਾਖੀ ਸਾਵੰਤ ਦੀ ਜ਼ਿੰਦਗੀ 'ਚ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਇਸ ਦੌਰਾਨ ਆਦਿਲ ਦੁਰਾਨੀ ਬਾਰੇ ਵੱਡਾ ਖੁਲਾਸਾ ਕਰਦੇ ਹੋਏ ਅਦਾਕਾਰਾ ਦੇ ਭਰਾ ਰਾਕੇਸ਼ ਸਾਵੰਤ ਨੇ ਇਲਜਾਮ ਲਾਇਆ ਹੈ ਕਿ ਆਦਿਲ ਨੇ ਉਸ ਤੋਂ ਪੈਸੇ ਅਤੇ ਗਹਿਣੇ ਲਏ ਸਨ। ਮੁੰਬਈ ਦੇ ਓਸ਼ੀਵਾਰਾ ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਕੇਸ਼ ਨੇ ਦਾਅਵਾ ਕੀਤਾ ਕਿ ਉਹ ਰਾਖੀ ਨੂੰ ਵਹਿਸ਼ੀ ਵਾਂਗ ਮਾਰਦਾ ਹੈ।
ਕਦੇ ਸੋਚਿਆ ਨਹੀਂ ਸੀ ਆਦਿਲ ਇੰਨਾ ਹੇਠਾਂ ਡਿੱਗ ਜਾਵੇਗਾ:ਰਾਕੇਸ਼ ਨੇ ਦੱਸਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਹੱਦ ਤੱਕ ਗਿਰ ਜਾਵੇਗਾ। ਅਸੀਂ ਉਸ ਨੂੰ ਦੋ-ਤਿੰਨ ਵਾਰ ਮਾਫ਼ ਵੀ ਕੀਤਾ। ਮਾਂ ਦੇ ਦੇਹਾਂਤ ਦੇ ਅਗਲੇ ਦਿਨ ਜਦੋਂ ਅਸੀਂ ਰਾਖੀ ਦੇ ਘਰ ਗਏ ਤਾਂ ਦੇਖਿਆ ਕਿ ਰਾਖੀ ਦਾ ਮੂੰਹ ਸੁੱਜਿਆ ਹੋਇਆ ਸੀ ਅਤੇ ਉਹ ਰੋ ਰਹੀ ਸੀ, ਜਦੋਂ ਸਾਡੇ ਰਿਸ਼ਤੇਦਾਰਾਂ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਖੁਲਾਸਾ ਕੀਤਾ ਕਿ ਆਦਿਲ ਨੇ ਰਾਖੀ ਨੂੰ ਉਸ ਦਿਨ ਮਾਰਿਆ ਜਿਸ ਦਿਨ ਸਾਡੀ ਮਾਂ ਦਾ ਦਿਹਾਂਤ ਹੋਇਆ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਰਾਖੀ ਦੇ ਸਰੀਰ 'ਤੇ ਨਿਸ਼ਾਨ ਦੇਖੇ ਤਾਂ ਸਾਨੂੰ ਇੰਨਾ ਗੁੱਸਾ ਆਇਆ ਕਿ ਅਸੀਂ ਰਾਖੀ ਦਾ ਕੂਪਰ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਕਿਹਾ। ਸਾਡੀ ਮਾਂ ਦੇ 13ਵੇਂ ਦਿਨ ਦੀ ਰਸਮ ਤੋਂ ਪਹਿਲਾਂ ਹੀ ਰਾਖੀ ਅਤੇ ਮਾਂ ਦੇ ਗਹਿਣੇ, ਪੈਸੇ ਚੋਰੀ ਹੋ ਗਏ ਸਨ।
ਰਾਖੀ ਦੀ ਕੁੱਟਮਾਰ-ਸਰੀਰਕ ਸ਼ੋਸ਼ਣ ਦੇ ਲਈ ਐਫ.ਆਈ.ਆਰ:ਰਾਕੇਸ਼ ਨੇ ਅੱਗੇ ਦੱਸਿਆ ਕਿ ਜਿਸ ਦਿਨ ਆਦਿਲ ਨੇ ਮੇਰੀ ਭੈਣ 'ਤੇ ਹੱਥ ਚੁੱਕਿਆ, ਉਸੇ ਦਿਨ ਹੀ ਮੈਂ ਆਦਿਲ ਨਾਲ ਗੱਲ ਕੀਤੀ ਅਤੇ ਉਸ ਨੇ ਫੋਨ 'ਤੇ ਸਾਡੇ ਨਾਲ ਬੁਰਾ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡਾ ਨਿੱਜੀ ਮਾਮਲਾ ਹੈ। ਰਾਕੇਸ਼ ਨੇ ਕਿਹਾ ਕਿ ਹਿੰਦੂ ਅਤੇ ਮੁਸਲਿਮ ਕਹਿਣ ਵਾਲਿਆਂ ਨੂੰ ਅੱਜ ਦੇ ਸਮੇਂ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ। ਰਾਖੀ ਦੇ ਭਰਾ ਨੇ ਕਿਹਾ, 'ਇਹ ਆਦਮੀ ਸਿਰਫ ਪੈਸੇ ਲਈ ਇੰਨਾ ਹੇਠਾਂ ਡਿੱਗ ਸਕਦਾ ਹੈ। ਉਸ ਕੋਲ ਰਾਖੀ ਨਾਲ ਬਿਤਾਉਣ ਦਾ ਸਮਾਂ ਸੀ ਪਰ ਉਸ ਨੇ ਇਸ ਨੂੰ ਬਰਬਾਦ ਕਰ ਦਿੱਤਾ। ਉਹ ਇਸ ਮਾਮਲੇ 'ਤੇ ਕੁਝ ਨਾ ਕਹਿ ਕੇ ਸਿਰਫ਼ ਖੇਡ ਖੇਡਣਾ ਚਾਹੁੰਦਾ ਸੀ। ਰਾਖੀ ਦੀ ਕੁੱਟਮਾਰ, ਸਰੀਰਕ ਸ਼ੋਸ਼ਣ ਅਤੇ ਦਾਜ ਲਈ ਐਫਆਈਆਰ ਦਰਜ ਕੀਤੀ ਗਈ ਹੈ।