ਚੰਡੀਗੜ੍ਹ: ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਲਗਾਤਾਰ ਜ਼ੋਰ ਫੜ੍ਹਿਆ ਹੋ ਸੀ ਕਿ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 'ਚ ਹੋਵੇਗਾ ਪਰ ਹੁਣ ਇਸ ਫਿਲਮ ਪ੍ਰੀਮੀਅਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਦਾ ਨਾਂ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਬੰਧਿਤ ਵੈੱਬਸਾਈਟ ਉੱਤੇ ਫਿਲਮ ਦੇ ਪ੍ਰੀਮੀਅਰ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਨਹੀਂ ਹੋਵੇਗਾ ਪੰਜਾਬ 95 ਦਾ ਪ੍ਰੀਮੀਅਰ, ਵੈੱਬਸਾਈਟ ਉੱਤੇ ਪ੍ਰੀਮੀਅਰ ਸਬੰਧੀ ਨਹੀਂ ਕੋਈ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਿਕ 'ਪੰਜਾਬ 95' ਫਿਲਮ ਦਾ ਪ੍ਰੀਮੀਅਰ ਟੋਰਾਂਟੋ ਫਿਲਮ ਫੈਸਟੀਵਲ ਵਿੱਚ ਨਹੀਂ ਹੋਵੇਗੀ ਕਿਉਂਕਿ ਸਬੰਧਿਤ ਵੈੱਬਸਾਈਟ ਉੱਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੱਸ ਦਈਏ ਇਸ ਫਿਲਮ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ ਅਤੇ ਫਿਲਮ ਦਾ ਨਾਮ ਪਹਿਲਾਂ ਘੱਲੂਘਾਰਾ ਰੱਖਿਆ ਗਿਆ ਸੀ ਜਿਸ ਨੂੰ ਬਦਲ ਦਿੱਤਾ ਗਿਆ ਸੀ।
ਫਿਲਮ ਦੇ ਨਾਮ ਉੱਤੇ ਹੋਇਆ ਸੀ ਵਿਵਾਦ: ਦੱਸ ਦਈਏ ਪਹਿਲਾਂ ਫਿਲਮ ਦਾ ਨਾਂ 'ਪੰਜਾਬ 95' ਨਹੀਂ ਸਗੋਂ ਘੱਲੂਘਾਰਾ ਸੀ। ਇਸ ਨਾਮ ਨੂੰ ਲੈਕੇ ਵਿਵਾਦ ਵੀ ਹੋਇਆ ਸੀ ਅਤੇ ਉਦੋਂ ਤੋਂ ਹੀ ਇਹ ਫਿਲਮ ਲਾਈਮਲਾਈਟ 'ਚ ਆ ਗਈ ਸੀ। ਦੱਸ ਦੇਈਏ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਵੱਧ ਦਾ ਸਮਾਂ ਲੈ ਲਿਆ ਸੀ ਅਤੇ ਏ ਸਰਟੀਫਿਕੇਟ ਦੇ ਨਾਲ 21 ਕੱਟ ਵੀ ਫਿਲਮ ਵਿੱਚ ਲਗਾਏ ਸਨ। ਇਸ ਤੋਂ ਬਾਅਦ ਨਿਰਮਾਤਾਵਾਂ ਨੇ CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਕੀਤਾ।
- Gadar 2 Twitter Review: ਕਿਸੇ ਨੇ ਕਿਹਾ ਮਜ਼ਾਕੀਆ ਤਾਂ ਕਿਸੇ ਨੇ ਕਿਹਾ ਭੋਜਪੁਰੀ ਟਾਈਪ, ਨਹੀਂ ਚੱਲਿਆ ਸੰਨੀ ਦਿਓਲ ਦੀ ਗਦਰ 2 ਦਾ ਜਾਦੂ
- Jailer Opening Day Collection: ਰਜਨੀਕਾਂਤ ਦੀ ਫਿਲਮ 'ਜੇਲ੍ਹਰ' ਨੇ ਪਹਿਲੇ ਹੀ ਦਿਨ 50 ਕਰੋੜ ਦਾ ਅੰਕੜਾ ਕੀਤਾ ਪਾਰ, ਬਣਾਏ ਇਹ ਰਿਕਾਰਡਸ
- RRKPK Collection Day 13: ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ 13ਵੇਂ ਦਿਨ ਕੀਤੀ ਹੁਣ ਤੱਕ ਦੀ ਸਭ ਤੋਂ ਘਟ ਕਮਾਈ
ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ:ਅਸਲ ਵਿੱਚ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਜਿਸ ਨੇ ਪੁਲਿਸ ਦੁਆਰਾ ਕੀਤੀਆਂ ਧੱਕੇਸ਼ਾਹੀਆਂ ਨੂੰ ਲੋਕਾਂ ਸਾਹਮਣੇ ਨਸ਼ਰ ਕੀਤਾ ਸੀ। ਉਨ੍ਹਾਂ ਦੀ ਮਿਹਨਤ ਸਦਕਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣੇ ਸੰਭਵ ਹੋ ਸਕੇ ਸਨ । ਜਸਵੰਤ ਸਿੰਘ ਖਾਲੜਾ ਵੱਲੋਂ 1980 ਦੇ ਦਹਾਕੇ ਦੇ ਅੱਧ ਤੋਂ 1990 ਦੇ ਦਹਾਕੇ ਦੇ ਮੱਧ ਤੱਕ ਬਗਾਵਤ ਦੌਰਾਨ ਪੰਜਾਬ ਵਿੱਚ 25,000 ਗੈਰ-ਕਾਨੂੰਨੀ ਸਸਕਾਰ ਦੀ ਜਾਂਚ ਨੇ ਦੁਨੀਆਂ ਭਰ ਵਿੱਚ ਪੁਲਿਸ ਅਤੇ ਸਿਸਟਮ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਨੂੰ ਜਨਮ ਦਿੱਤਾ ਸੀ। ਦੱਸ ਦੇਈਏ ਕਿ ਇਸ ਫਿਲਮ ਨੂੰ ਕਾਸਟਿੰਗ ਡਾਇਰੈਕਟਰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ। 'ਪੰਜਾਬ 95' ਵਿੱਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।