ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ (Moose Wala murder Case) ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਿੱਧੂ ਦੀ ਮੂੰਹ ਬੋਲੀ ਭੈਣ ਅਤੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਜਾਰੀ ਕਰ ਪੰਜ ਘੰਟੇ ਤੱਕ ਪੁੱਛਗਿੱਛ (nia questioned Punjabi singer Afsana Khan) ਕੀਤੀ ਹੈ।
ਇਹ ਵੀ ਪੜੋ:ਰਾਮ ਰਹੀਮ ਨੇ ਦੀਵਾਲੀ 'ਤੇ 'ਸਾਡੀ ਨਿੱਤ ਦੀਵਾਲੀ' ਗੀਤ ਕੀਤਾ ਲਾਂਚ
ਜਾਣਕਾਰੀ ਅਨੁਸਾਰ ਲਾਰੈਂਸ ਗੈਂਗ ਅਤੇ ਕਤਲ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। NIA ਹੁਣ ਜਾਂਚ ਕਰੇਗੀ ਕਿ ਸਿੱਧੂ ਲਾਰੈਂਸ ਗਰੁੱਪ ਦੇ ਰਾਡਾਰ ਉੱਤੇ ਕਿਉਂ ਸੀ, ਉਸ ਦਾ ਨਾਮ ਵਾਰ ਵਾਰ ਬੰਬੀਆ ਨਾਲ ਕਿਉਂ ਜੋੜਿਆ ਜਾ ਰਿਹਾ ਸੀ। ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗੈਂਗ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਗੈਂਗਸਟਰਾਂ ਵਿਰੁੱਧ ਛੇ ਤੋਂ ਵੱਧ ਕੇਸ ਦਰਜ ਕੀਤੇ ਹਨ।